ਅਮਰੀਕਾ ਦੇ ਟੈਕਸਾਸ ਸੂਬੇ ’ਚ ਪਿਛਲੇ ਹਫਤੇ ਇਕ ਭਿਆਨਕ ਸੜਕ ਹਾਦਸੇ ’ਚ 4 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਆਰੀਅਨ ਰਘੂਨਾਥ, ਓਰਾਮਪੱਟੀ, ਉਸ ਦੇ ਦੋਸਤ ਫਾਰੂਕ ਸ਼ੇਖ, ਹੈਦਰਾਬਾਦ ਦੇ ਕੁਕਟਪੱਲੀ ਉਪਨਗਰ ਦੇ ਇਕ ਹੋਰ ਤੇਲਗੂ ਵਿਦਿਆਰਥੀ ਲੋਕੇਸ਼ ਪਲਾਚਾਰਲਾ ਅਤੇ ਤਾਮਿਲਨਾਡੂ ਦੇ ਦਰਸ਼ੀਨੀ ਵਾਸੂਦੇਵ ਵਜੋਂ ਹੋਈ ਹੈ।
ਕੋਲਿਨ ਕਾਊਂਟੀ ਸ਼ੈਰਿਫ ਦੇ ਦਫਤਰ ਮੁਤਾਬਕ ਇਹ ਹਾਦਸਾ ਡੱਲਾਸ ਨੇੜੇ ਅੰਨਾ ਦੀ ਵ੍ਹਾਈਟ ਸਟ੍ਰੀਟ ’ਤੇ ਯੂ.ਐੱਸ.-75 ਤੋਂ ਥੋੜ੍ਹੀ ਦੂਰੀ ’ਤੇ ਹੋਇਆ।ਹਿਊਸਟਨ ’ਚ ਭਾਰਤ ਦੇ ਕੌਂਸਲ ਜਨਰਲ ਡੀ.ਸੀ. ਮੰਜੂਨਾਥ ਨੇ ਹਾਦਸੇ ’ਚ ਚਾਰ ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਭਾਰਤੀ ਕੌਂਸਲੇਟ ਜਨਰਲ ਦੁੱਖ ਦੀ ਇਸ ਘੜੀ ’ਚ ਪੀੜਤ ਪਰਵਾਰਾਂ ਅਤੇ ਭਾਈਚਾਰਕ ਸੰਗਠਨਾਂ ਨਾਲ ਲਗਾਤਾਰ ਸੰਪਰਕ ’ਚ ਹੈ ਅਤੇ ਪੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।