ਨਿਊਯਾਰਕ, 14 ਅਗਸਤ (ਰਾਜ ਗੋਗਨਾ )— ਅਮਰੀਕਾ ਵੱਸਦੀ ਉੱਘੀ ਸਿੱਖ ਸਖਸ਼ੀਅਤ ਵੱਲੋਂ ਡਾ: ਦੀਪ ਸਿੰਘ ਵਲੋਂ ਕਮਯੂਨਿਟੀ ਲਈ ਕੀਤੀ ਜਾ ਰਹੀਆਂ ਸੇਵਾਵਾਂ ਅਤੇ ਗੱਤਕਾ ਖੇਡ ਦੇ ਪ੍ਰਚਾਰ-ਪ੍ਰਸਾਰ ਲਈ ਕਨੈਟੀਕਟ ਸੂਬੇ ਦੀ ਜਨਰਲ ਅਸੈਬਲੀ ਵਲੋਂ ਮਾਣ ਨਾਲ ਨਿਵਾਜਿਆ ਗਿਆ ਹੈ।ਜਿਕਰਯੋਗ ਹੈ ਕਿ ਪਿਛਲੇ ਸਾਲ (2023 ਵਿੱਚ) ਹੀ ਡਾ: ਦੀਪ ਸਿੰਘ ਰਾਂਹੀ ਕਮਿਊਨਟੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਵਲੋਂ ਉਹਨਾਂ ਨੂੰ ਵਾਈਟ੍ਹ ਹਾਉਸ ਵਲੋਂ ਵੱਕਾਰੀ ਐਵਾਰਡ “ਪੈ੍ਰਸ਼ੀਡੈਨਸ਼ੀਅਲ ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ।
ਇਸ ਮੌਕੇ ਤੇ ਸਵਰਨਜੀਤ ਸਿੰਘ ਖਾਲਸਾ, ਮੈਂਬਰ ਸਿਟੀ ਕੌਂਸਲ-ਨੋਰਵਿੱਚ, ਕਨੈਟੀਕਟ ਅਤੇ ਸੈਨੇਟਰ ਕੈਧੀ ਆਸਟਨ, ਰਿਪਰਜੇਨਟੇਟਿਵ ਡੈਰਲ ਵਿਲਸਨ ਅਤੇ ਕੈਵਿਨ ਰਯਾਨ ਵਲੋਂ ਡਾ. ਦੀਪ ਸਿੰਘ ਨੂੰ ਫੋਨ ਰਾਂਹੀ ਉਚੇਚੀ ਵਧਾਈ ਵੀ ਦਿੱਤੀ ਗਈ। ਡਾ. ਸਿੰਘ ਨੂੰ ਪ੍ਰਦਾਨ ਕੀਤੇ ਸਨਮਾਨ-ਪੱਤਰ (ਸਾਈਟੇਸ਼ਨ) ਕਨੈਟੀਕਟ ਸੂਬੇ ਦੀ ਜਨਰਲ ਅਸੈਬਲੀ ਦੇ ਪ੍ਰਧਾਨ ਪ੍ਰੋ ਟੈਮਪੋਰ ਮਾਰਟਿਨ ਲੂਨੀ, ਸਪੀਕਰ ਆਫ ਹਾਉਸ-ਮੈਟ ਰਿਟੱਰ ਅਤੇ ਸੈਕਰੇਟਰੀ ਆਫ ਦੀ ਸਟੇਟ ਸਟੈਫਨੀ ਥਾਮਸ ਵਲੋ ਸਾਈਨ ਕਰਕੇ ਮਾਨਤਾ ਦਿੱਤੀ ਗਈ ਹੈ।
ਇਸ ਮੌਕੇ ਸਿੱਖ ਆਰਟ ਗੈਲਰੀ, ਕਨੈਕਟੀਕਟ ਦੇ ਡਾਇਰੈਕਟਰ ਸ. ਕੁਲਜੀਤ ਸਿੰਘ ਨੇ ਚਾਨਣਾ ਪਾਇਆ ਕਿ ਡਾ: ਦੀਪ ਸਿੰਘ ਲੰਮੇ ਸਮੇਂ ਤੋਂ ਗੱਤਕਾ ਖੇਡ ਅਤੇ ਹੋਰ ਦੇਸੀ ਖੇਡਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸੀਲ ਹਨ। ਉਹਨਾਂ ਦਸਿੱਆਂ ਕਿ ਡਾ. ਸਿੰਘ ਅਤੇ ਉਹਨਾਂ ਦੀ ਸਮੁੱਚੀ ਗੱਤਕਾ ਟੀਮ ਕਨੈਕਟੀਕਟ ਸੂਬੇ ਵਿੱਚ ਸਮੇਂ -ਸਮੇਂ ਤੇ ਹੋਣ ਵਾਲੇ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਪ੍ਰੋਗਰਾਮਾਂ ਵਿੱਚ ਉਚੇਚੇ ਤੋਰ ਤੇ ਸ਼ਾਮਿਲ ਹੋ ਕੇ ਨਵੀਂ ਪਨੀਰੀ ਨੂੰ ਨਸਲੀ ਭੇਦ-ਭਾਵ ਨਾਲ ਨਜਿੱਠਣ ਅਤੇ ਆਤਮ ਰਖਿੱਆ ਲਈ ਸੁਨੇਹਾ ਦਿੰਦੇ ਰਹਿੰਦੇ ਹਨ ਜੋ ਕਿ ਬਹੁਤ ਹੀ ਸ਼ਲਾਘਯੋਗ ਹੈ।ਡਾ: ਦੀਪ ਸਿੰਘ ਜਿਹਨਾਂ ਦਾ ਪਿਛੋਕੜ ਚੰਡੀਗੜ੍ਹ ਸ਼ਹਿਰ ਦੇ ਨਾਲ ਹੈ ਨੇ ਆਪਣੀ ਉਚੇਰੀ ਸਿੱਖਿਆ ਪੰਜਾਬ ਅਤੇ ਜੰਮੂ ਯੂਨੀਵਰਸਿਟੀ ਤੋਂ ਹਾਸਿਲ ਕੀਤੀ ਹੈ।ਡਾ: ਸਿੰਘ ਅਜਕੱਲ ਈ.ਐਚ.ਐਸ. ਪੇਸ਼ੇਵਰ ਵਜੋਂ ਅਮਰੀਕਾ ਦੇ ਨਿਉਯਾਰਕ ਸ਼ਹਿਰ ਵਿੱਚ ਸੇਵਾਵਾਂ ਦੇ ਰਹੇ ਹਨ।ਇਸ ਮੌਕੇ ਗੱਲ ਕਰਦਿਆਂ ਉਹਨਾਂ ਕਨੈਟੀਕਟ ਸੂਬੇ ਦੀ ਜਨਰਲ ਅਸੈਬਲੀ ਦੇ ਸਮੂਹ ਮੈਂਬਰਾਂ ਦਾ ਸਵਰਨਜੀਤ ਸਿੰਘ ਖਾਲਸਾ ਨੋਰਵਿੱਚ ਅਤੇ ਸਿੰਖ ਆਰਟ ਗੈਲਰੀ ਦੀ ਸਮੁੱਚੀ ਟੀਮ ਦਾ ਉਚੇਚਾ ਧੰਨਵਾਦ ਕੀਤਾ ਜਿਨਾਂ ਦੇ ਸਹਿਯੋਗ ਸਕਦਾ ਮਾਣਮੱਤੀ ਗੱਤਕਾ ਖੇਡ ਬਾਰੇ ਅਸੈਂਬਲੀ ਵਿੱਚ ਗੱਲ ਸ਼ੁਰੂ ਹੋਈ।
ਡਾ: ਦੀਪ ਸਿੰਘ ਜਿੱਥੇ ਯੁਨਾਈਟਿਡ ਨੇਸ਼ਨਜ ਅਧੀਨ ਟੀ.ਐਸ.ਜੀ. ਪ੍ਰੋਗਰਾਮ ਨਾਲ ਵੀ ਜੁੜੇ ਹੋਏ ਹਨ ਉਥੇ ਹੀ ਉਹ ਸਿੱਖ ਕਮਯੂਨਿਟੀ ਵਲੋਂ ਆਯੋੋਜਿਤ ਕੀਤੇ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਆਪਣਾ ਬਣਦਾ ਯੋਗਦਾਨ ਵੀ ਪਾਉਦੇ ਹਨ।ਡਾ. ਸਿੰਘ ਜਿੱਥੇ ਨਵੀਂ ਪਨੀਰੀ ਨੂੰ ਨਸਲੀ ਭੇਦ-ਭਾਵ ਨਾਲ ਨਜਿੱਠਣ ਲਈ ਮਾਨਸਿਕ ਤੋਰ ਤੇ ਸਿੱਖਿਅਤ ਕਰਦੇ ਹਨ ਉਥੇ ਹੀ ਉਹ ਬੱਚਿਆ ਨੂੰ ਸਿੱਖੀ ਦੇ ਇਤਿਹਾਸ ਅਤੇ ਅਮੀਰ ਵਿਰਸੇ ਨਾਲ ਜੋੜਨ ਲਈ ਵੀ ਤਤਪਰ ਰਹਿੰਦੇ ਹਨ।