ਨਿਊਯਾਰਕ, 11 ਅਗਸਤ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ੳਕਲਹੌਮਾ ਦੇ ਸ਼ਹਿਰ ਤੁਲਸਾ ਵਿੱਚ ਸਵੇਰੇ ਇੱਕ ਸੈਮੀਟਰੱਕ ਅਤੇ ਇੱਕ ਯੂ.ਪੀ.ਐਸ. ਦੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਇਹ ਦੋਵੇਂ ਨੌਜਵਾਨ ਭਾਰਤ ਦੇ ਸੂਬੇ ਹਰਿਆਣਾ ਦੇ ਨਾਲ ਸਬੰਧਤ ਸੀ। ਅਤੇ ਉਹ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਗਏ ਸੀ ਅਤੇ ਬਾਅਦ ਵਿੱਚ ਵਰਕ ਪਰਮਿਟ ਮਿਲਣ ਤੇ ‘ਤੇ ਕੈਨੇਡਾ ਤੋਂ ਅਮਰੀਕਾ ਟਰੱਕ ਚਲਾ ਰਹੇ ਸੀ।ਇਹ ਦਰਦਨਾਇਕ ਹਾਦਸਾ ਤੜਕੇ 165ਵੇਂ ਨੇੜੇ ਈਸਟਬਾਉਂਡ ਰੂਟ ਆਈ-44 ‘ਤੇ ਤੜਕੇ ਕਰੀਬ 3:30 ਵਜੇ ਦੇ ਕਰੀਬ ਵਾਪਰਿਆ। ਜਿਸ ਵਿੱਚ ਇੱਕ ਸੈਮੀ ਟਰੱਕ ਅਤੇ ਇੱਕ ਯੂ.ਪੀ.ਐਸ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਅਤੇ ਭਿਆਨਕ ਅੱਗ ਲੱਗ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਸੜਕ ਦੀਆਂ ਤਿੰਨ ਲੇਨਾਂ ਨੂੰ ਬੰਦ ਕਰ ਦਿੱਤਾ। ਇਸ ਕਾਰਨ ਟ੍ਰੈਫਿਕ ਜਾਮ ਦੀ ਸਥਿੱਤੀ ਵੀ ਬਣੀ ਰਹੀ। ਓਕਲਾਹੋਮਾ ਦੇ ਪੁਲਿਸ ਅਧਿਕਾਰੀ ਮਾਰਕ ਸਾਊਥਾਲ ਨੇ ਕਿਹਾ ਕਿ ਇਹ ਕਈ ਸਾਲਾਂ ਵਿੱਚ ਪਹਿਲੀ ਵਾਰ ਅਜਿਹਾ ਗੰਭੀਰ ਹਾਦਸਾ ਦੇਖਿਆ ਹੈ।
ਇਸ ਘਟਨਾ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਦੋਵੇਂ ਟਰੱਕ ਆਪਸ ਵਿੱਚ ਟਕਰਾ ਗਏ ਤਾਂ ਯੂਪੀਐਸ ਦਾ ਟਰੱਕ ਪਲਟ ਗਿਆ।ਅਤੇ ਉਸ ਦੇ ਅੰਦਰ ਪਿਆ ਸਾਰਾ ਸਮਾਨ ਸੜਕ ‘ਤੇ ਖਿੱਲਰਿਆ ਪਿਆ ਸੀ। ਇੰਨਾ ਹੀ ਨਹੀਂ, ਅਗਲੇ ਬੋਨਟ ਤੋਂ ਵੀ ਲਗਾਤਾਰ ਧੂੰਆਂ ਨਿਕਲ ਰਿਹਾ ਸੀ। ਇਸ ਦੌਰਾਨ ਸੈਮੀ ਟਰੱਕ ਵਿੱਚ ਸਵਾਰ ਦੋ ਨੌਜਵਾਨ, ਜਿਨ੍ਹਾਂ ਵਿੱਚੋਂ ਇੱਕ ਡਰਾਈਵਰ ਅਤੇ ਦੂਜਾ ਹੈਲਪਰ ਸੀ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਯੂਪੀਐਸ ਟਰੱਕ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਭੇਜ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਸੈਮੀ ਟਰੱਕ ਵਿੱਚ ਸਵਾਰ ਦੋਵੇਂ ਨੌਜਵਾਨ ਭਾਰਤ ਦੇ ਹਰਿਆਣਾ ਦੇ ਰਹਿਣ ਵਾਲੇ ਸਨ। ਅਤੇ ਇਹ ਦੋਵੇਂ ਚਚੇਰੇ ਭਰਾ ਸਨ। ਜੋ ਕਰੀਬ ਢਾਈ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਗਏ ਸਨ ਅਤੇ ਕੈਨੇਡਾ ਦੇ ਬਰੈਂਪਟਨ ‘ਚ ਰਹਿੰਦੇ ਸਨ। ਇੱਥੇ ਦੋਵਾਂ ਕੋਲ ਵਰਕ ਪਰਮਿਟ ਵੀ ਸਨ ਜਿਸ ਕਰਕੇ ਉਹ ਟਰੱਕ ਡਰਾਈਵਰ ਦੇ ਵਜੋਂ ਕੰਮ ਕਰਦੇ ਸਨ।ਇਹ ਦੋਵੇਂ ਭਰਾ ਜਿੰਨਾਂ ਦੇ ਨਾਂ ਰੋਹਿਤ ਅਤੇ ਪ੍ਰਿੰਸ ਜਿੰਨਾਂ ਵਿੱਚ ਇਕ ਡਰਾਈਵਰ ਅਤੇ ਇਕ ਹੈਲਪਰ ਸੀ ਜੋ ਕੈਨੇਡਾ ਤੋਂ ਟਰੱਕ ਲੈ ਕੇ ਅਮਰੀਕਾ ਜਾਂਦੇ ਸਨ। ਉਥੋਂ ਵਾਪਸੀ ਦਾ ਸਫ਼ਰ ਤੈਅ ਕਰਦੇ ਸਮੇਂ ੳਕਲਹੌਮਾ ਰਾਜ ਦੇ ਸ਼ਹਿਰ ਤੁਲਸਾ ਨੇੜੇ ਇਹ ਭਿਆਨਕ ਹਾਦਸਾ ਵਾਪਰ ਗਿਆ ਅਤੇ ਦੋਨਾਂ ਭਰਾਵਾਂ ਦੀ ਮੋਕੇ ਤੇ ਹੀ ਮੋਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਨਾਲ ਟਕਰਾ ਕੇ ਡੀਜ਼ਲ ਦੀ ਟੈਂਕੀ ਫਟ ਗਈ ਜਿਸ ਨੂੰ ਭਿਆਨਕ ਅੱਗ ਲੱਗ ਗਈ ਅਤੇ ਫਿਰ ਡਰਾਈਵਰ ਅਤੇ ਹੈਲਪਰ ਦੋਨੇ ਭਰਾਵਾਂ ਦੀ ਮੌਤ ਹੋ ਗਈ।