ਨਿਊਯਾਰਕ, 9 ਅਗਸਤ (ਰਾਜ ਗੋਗਨਾ )- ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਦਾ ਦੋਸ਼ ਫਲੋਰੀਡਾ ਰਾਜ ਦੇ ਕਾਨੂੰਨ ਤਹਿਤ ਪਹਿਲੀ ਡਿਗਰੀ ਦਾ ਸ਼ੰਗੀਨ ਦੋਸ਼ ਮੰਨਿਆ ਜਾਂਦਾ ਹੈ।ਜਿਸ ਵਿੱਚ ਦੋਸ਼ ਸਾਬਤ ਹੋਣ ਤੇ 3 ਤੋ 25 ਸਾਲ ਤੱਕ ਦੀ ਜੇਲ ਹੋ ਸਕਦੀ ਹੈ।ਫਲੋਰੀਡਾ ਰਾਜ ਦੀ ਪੁਲਿਸ ਵੱਲੋ ਇਕ ਭਾਰਤੀ-ਗੁਜਰਾਤੀ ਧਰਮੇਨ ਪਟੇਲ ਨਾਮੀਂ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।
ਜਿਸ ਨੇ ਇੱਕ ਵਾਹਨ ‘ਤੇ ਗੋਲੀਬਾਰੀ ਕੀਤੀ ਸੀ, ਅਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਇੱਕ ਜੇਬ ਵਿੱਚੋਂ ਇੱਕ ਗ੍ਰਾਮ ਕੋਕੀਨ ਅਤੇ ਦੂਜੀ ਵਿੱਚੋ ਗੋਲਾ ਬਾਰੂਦ ਮਿਲਿਆ। ਬਾਅਦ ਵਿੱਚ, ਪੁਲਿਸ ਨੇ ਧਰਮਨ ਪਟੇਲ ਦੀ ਕਾਰ ਦੀ ਵੀ ਜਾਂਚ ਸ਼ੁਰੂ ਕੀਤੀ, ਜਿਸ ਵਿੱਚ ਮੈਗਜ਼ੀਨ ਦੇ ਗਾਇਬ ਕੁਝ ਰਾਊਂਡ ਸਮੇਤ ਇੱਕ ਲੋਡਡ ਪਿਸਤੌਲ ਮਿਲਿਆ। ਇਸ ਤੋਂ ਇਲਾਵਾ ਪੁਲੀਸ ਨੂੰ ਧਰਮਨ ਪਟੇਲ ਦੀ ਕਾਰ ਵਿੱਚੋਂ 380 ਗ੍ਰਾਮ ਕੋਕੀਨ ਅਤੇ 8 ਹਜ਼ਾਰ ਡਾਲਰ ਦੀ ਨਕਦੀ ਵੀ ਬਰਾਮਦ ਹੋਈ ਹੈ।ਅਮਰੀਕੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਧਰਮੇਨ ਪਟੇਲ ਨੇ ਪੁਲਿਸ ਕੋਲ ਕਬੂਲ ਕੀਤਾ ਹੈ ਕਿ ਕੋਕੀਨ ਅਤੇ ਪਿਸਤੌਲ ਉਸ ਦਾ ਹੀ ਸੀ।
ਮੁਲਜ਼ਮ ਤੋਂ ਮਿਲੇ ਸਬੂਤਾਂ ਦੇ ਆਧਾਰ ‘ਤੇ ਪੁਲੀਸ ਨੇ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਸਮੇਤ ਕਈ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ।ਜਦੋਂ ਧਰਮੇਨ ਪਟੇਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਤਾਂ ਜੱਜ ਜੋਨਾਥਨ ਰਾਮਸੇ ਨੇ 3.60 ਮਿਲੀਅਨ ਡਾਲਰ ਦਾ ਬਾਂਡ ਤੈਅ ਕੀਤਾ, ਜੋ ਇਹ ਦਰਸਾਉਂਦਾ ਹੈ ਕਿ ਧਰਮਨ ਪਟੇਲ ਵਿਰੁੱਧ ਦੋਸ਼ ਬਹੁਤ ਗੰਭੀਰ ਹਨ। ਬੀਤੇਂ ਦਿਨ 7 ਅਗਸਤ ਦੇ ਅਲਾਚੁਆ ਕਾਉਂਟੀ ਜੇਲ੍ਹ ਦੇ ਰਿਕਾਰਡ ਦੇ ਅਨੁਸਾਰ, ਧਰਮੇਨ ਪਟੇਲ ਨੂੰ 6 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੁਲਿਸ ਨੇ ਉਸ ਨੂੰ ਅਲਾਚੁਆ ਕਾਉਂਟੀ ਦੀ ਜੇਲ੍ਹ ਵਿੱਚ ਨਜਰਬੰਦ ਹੈ। ਇਸ ਤੋਂ ਇਲਾਵਾ, ਫਲੋਰੀਡਾ ਰਾਜਵਿੱਚ, 28 ਗ੍ਰਾਮ ਤੋਂ ਵੱਧ ਕੋਕੀਨ ਦੇ ਕਬਜ਼ੇ ਵਿੱਚ ਪਾਏ ਗਏ ਇੱਕ ਵਿਅਕਤੀ ਨੂੰ ਤੀਜੀ-ਡਿਗਰੀ ਦੇ ਅਪਰਾਧ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਵਿੱਚ ਪੰਜ ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
ਪੁਲਿਸ ਨੇ 47 ਸਾਲਾ ਧਰਮੇਨ ਪਟੇਲ ‘ਤੇ ਅਪਰਾਧ ਕਰਦੇ ਸਮੇਂ ਹਥਿਆਰ ਰੱਖਣ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਲਈ ਕਾਰ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਹਨ।