ਨਿਊਯਾਰਕ, 7 ਅਗਸਤ (ਰਾਜ ਗੋਗਨਾ)- ਇੱਕ ਭਾਰਤੀ ਵਿਅਕਤੀ, ਅਭਿਨਵ ਕੁਮਾਰ ਨੂੰ ਸਿਆਟਲ ਜਾਣ ਵਾਲੀ ਇੱਕ ਫਲਾਈਟ ਵਿੱਚ ਇੱਕ ਯਾਤਰੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ 15 ਮਹੀਨਿਆਂ ਦੀ ਅਦਾਲਤ ਵੱਲੋ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ ਯੂਐਸ ਅਟਾਰਨੀ ਦੇ ਦਫ਼ਤਰ ਨੇ ਮਈ ਵਿੱਚ ਤਿੰਨ ਦਿਨਾਂ ਦੀ ਸੁਣਵਾਈ ਤੋਂ ਬਾਅਦ ਉਸ ਵੱਲੋ ਅਪਮਾਨਜਨਕ ਜਿਨਸੀ ਸੰਪਰਕ ਲਈ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
ਅਭਿਨਵ ਕੁਮਾਰ (39) ਨੂੰ 18 ਫਰਵਰੀ ਨੂੰ ਸਿਆਟਲ-ਟਕੋਮਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੁਬਈ ਤੋਂ ਸਿਆਟਲ ਜਾ ਰਹੀ ਅਮੀਰਾਤ ਦੀ ਉਡਾਣ ‘ਤੇ ਸੁੱਤੀ ਪਈ ਇਕ ਨਾਬਾਲਗ ਦੀ ਛਾਤੀ ਨੂੰ ਘੁੱਟਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ।
ਯੂਐਸ ਅਟਾਰਨੀ ਟੇਸਾ ਐੱਮ. ਗੋਰਮਨ ਨੇ ਦੱਸਿਆ ਕਿ ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ ਵਿੱਚ ਹਵਾਈ ਜਹਾਜ਼ਾਂ ‘ਤੇ ਜਿਨਸੀ ਹਮਲੇ ਵਧ ਰਹੇ ਹਨ, ਅਤੇ ਅਪਰਾਧੀਆਂ ਲਈ ਗੰਭੀਰ ਨਤੀਜਿਆਂ ‘ਤੇ ਜ਼ੋਰ ਦਿੰਦੇ ਹੋਏ, ਅਜਿਹੇ ਵਿਵਹਾਰ ਲਈ ਉਨ੍ਹਾਂ ਦੀ ਸਖਤ ਜ਼ੀਰੋ-ਸਹਿਣਸ਼ੀਲਤਾ ਦੀ ਨੀਤੀ ਹੈ।ਐਫਬੀਆਈ , ਪੋਰਟ ਆਫ਼ ਸੀਏਟਲ ਪੁਲਿਸ ਅਤੇ ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੀ ਮਦਦ ਨਾਲ, ਇਸ ਕੇਸ ਦੀ ਜਾਂਚ ਕੀਤੀ ਸੀ।