ਨਿਊਯਾਰਕ,19 ਜੁਲਾਈ (ਰਾਜ ਗੋਗਨਾ)-ਬੀਤੀਂ ਰਾਤ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਸ਼ਹਿਰ ਇੰਡੀਆਨਾਪੋਲਿਸ ਦੇ ਦੱਖਣ-ਪੂਰਬੀ ਪਾਸੇ ‘ਤੇ ਇੱਕ ਸ਼ੱਕੀ ਰੋਡ ਰੇਜ ਤੋ ਹੋਈ ਗੋਲੀਬਾਰੀ ਵਿੱਚ ਇੱਕ ਪੰਜਾਬੀ ਨੋਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਸਥਾਨਕ ਪੁਲਿਸ ਜਾਂਚ ਕਰ ਰਹੀ ਹੈ।ਇਹ ਮੰਦਭਾਗੀ ਘਟਨਾ 16 ਜੁਲਾਈ ਦੀ ਰਾਤ ਦੇ 8:15 ਵਜੇ ਦੇ ਆਸ-ਪਾਸ ਦੇ ਕਰੀਬ ਵਾਪਰੀ, ਜਦੋ ਪੁਲਿਸ ਅਧਿਕਾਰੀਆਂ ਨੇ ਥੌਮਸਨ ਰੋਡ ‘ਤੇ ਸਾਊਥ ਐਮਰਸਨ ਐਵੇਨਿਊ ‘ਤੇ ਗੋਲੀ ਮਾਰਨ ਵਾਲੇ ਵਿਅਕਤੀ ਵੱਲੋ ਪੁਲਿਸ ਨੂੰ ਰਿਪੋਰਟ ਕਰਨ ਤੇ ਘਟਨਾ ਵਾਲੇ ਸਥਾਨ ਤੇ ਜਦੋ ਪੁਲਿਸ ਉੱਥੇ ਪੁੱਜੀ।
ਜਦੋਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੂੰ 29 ਸਾਲਾ ਦੇ ਇਕ ਪੰਜਾਬੀ ਨੋਜਵਾਨ ਜਿਸ ਦਾ ਨਾਂ ਗੈਵਿਨ ਦਾਸੌਰ ਸਪੁੱਤਰ ਪਵਨ ਕੁਮਾਰ ਜਿਸ ਦਾ ਭਾਰਤ ਤੋ ਪਿਛੋਕੜ ਹਿਮਾਚਲ ਕਾਲੋਨੀ ਆਗਰਾ ਯੂ.ਪੀ ਦੇ ਨਾਲ ਸੀ ਉਸ ਨੂੰ ਸੜਕ ਦੇ ਵਿਚਕਾਰ ਮ੍ਰਿਤਕ ਪਿਆ ਦੇਖਿਆ।ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਗੋਲੀਬਾਰੀ ਇੱਕ ਕਾਲੇ ਰੰਗ ਦੀ ਹੋਂਡਾ ਦੇ ਡਰਾਈਵਰ ਅਤੇ ਇੱਕ ਚਿੱਟੇ ਚੇਵੀ ਪਿਕਅਪ ਟਰੱਕ ਦੇ ਚਾਲਕ ਦੇ ਵਿਚਕਾਰ ਇੱਕ ਸੜਕ ਤੇ ਚੱਲਦੇ ਹੋਏ ਹਾਰਨ ਮਾਰਨ ਤੇ ਗੁੱਸੇ ਦੀ ਘਟਨਾ ਤੋਂ ਪੈਦਾ ਹੋਈ।ਚਸ਼ਮਦੀਦਾਂ ਨੇ ਦੱਸਿਆ ਕਿ ਦੋਨਾਂ ਦੇ ਵਿਚਕਾਰ ਤਕਰਾਰ ਦੇ ਨਾਲ ਇੰਨਾਂ ਡਰਾਈਵਰਾਂ ਵਿਚਕਾਰ ਬਹਿਸਬਾਜੀ ਹੋਈ, ਅਤੇ ਪਿਕਅੱਪ ਦੇ ਡਰਾਈਵਰ ਨੇ ਪਿਕਅਪ ਟਰੱਕ ਵਿੱਚ ਬੈਠੇ ਹੋਏ ਹੀ ਦੂਜੇ ਕਾਰ ਦੇ ਡਰਾਈਵਰ ਨੋਜਵਾਨ ਗੈਵਿਨ ਦਾਸੌਰ ਨੂੰ ਗੋਲੀ ਮਾਰ ਦਿੱਤੀ।ਜਿਸ ਦੀ ਮੋਕੇ ਤੇ ਹੀ ਮੋਤ ਹੋ ਗਈ।ਗੋਲੀ ਮਾਰਨ ਵਾਲੇ ਚਾਲਕ ਨੂੰ ਮੌਕੇ ‘ਤੇ ਹੀ ਹਿਰਾਸਤ ‘ਚ ਲੈ ਲਿਆ ਗਿਆ ਪਰ ਬਾਅਦ ‘ਚ ਅਗਲੇਰੀ ਜਾਂਚ ਤੋਂ ਬਾਅਦ ਪੁਲਿਸ ਵੱਲੋ ਛੱਡ ਦਿੱਤਾ ਗਿਆ।ਮਾਰੇ ਗਏ 29 ਸਾਲਾ ਪੰਜਾਬੀ ਨੋਜਵਾਨ ਗੈਵਿਨ ਦਾਸੋਰ ਦਾ ਹਾਲ ਹੀ ਵਿੱਚ ਆਪਣੀ ਮੌਤ ਤੋਂ ਦੋ ਕੁ ਹਫ਼ਤੇ ਪਹਿਲਾਂ ਬੀਤੀ 29 ਜੂਨ ਨੂੰ ਵਿਆਹ ਹੋਇਆ ਸੀ।ਅਤੇ ਉਹ ਆਪਣੇ ਮਾਪਿਆ ਦਾ ਇਕਲੋਤਾ ਪੁੱਤਰ ਅਤੇ ਇਕ ਛੋਟੀ ਭੈਣ ਦਾ ਇਕ ਵੱਡਾ ਭਰਾ ਸੀ।
ਗੈਵਿਨ ਦਾਸੌਰ ਅਤੇ ਉਸ ਦੀ ਪਤਨੀ ਸਿੰਥਿਆ ਜ਼ਮੋਰਾ ਜੋ ਘਟਨਾ ਵੇਲੇ ਉਸ ਦੇ ਨਾਲ ਹੀ ਸੀ ਉਹਨਾ ਦਾ ਵਿਆਹ ਲੰਘੀ 16 ਜੁਲਾਈ, 2024 ਨੂੰ ਹੋਇਆ ਸੀ ਜੋ ਇੱਕ ਸ਼ੱਕੀ ਰੋਡ ਰੇਜ ਟਰੱਕ ਦੀ ਗੋਲੀਬਾਰੀ ਵਿੱਚ ਮਾਰੇ ਜਾਣ ਤੋਂ ਦੋ ਹਫ਼ਤੇ ਪਹਿਲਾਂ ਹੀ ਹੋਇਆ ਸੀ।ਮਾਰੇ ਗਏ ਗੈਵਿਨ ਦਾਸੌਰ ਦੀ ਪਤਨੀ ਸਿੰਥਿਆ ਜ਼ਮੋਰਾ ਨੇ ਦੱਸਿਆ ਕਿ ਉਸ ਦਾ ਪਤੀ ਇੱਕ ਮਿਹਨਤੀ ਆਦਮੀ ਸੀ ਜੋ ਹਮੇਸ਼ਾ ਕਿਸੇ ਦੀ ਮਦਦ ਕਰਨ ਲਈ ਅੱਗੇ ਜਾਂਦਾ ਸੀ। ਮੈਨੂੰ ਅਤੇ ਆਪਣੇ ਪਰਿਵਾਰ ਨੂੰ ਦੁਨੀਆਂ ਦੇ ਸਾਰੇ ਸੁੱਖ ਦੇਣਾ ਚਾਹੁੰਦਾ ਸੀ।ਅਤੇ ਉਹ ਇਸ ਤਰ੍ਹਾਂ ਦੀ ਮੋਤ ਦੇ ਨਾਲ ਮਰਨ ਦੇ ਲਾਇਕ ਨਹੀਂ ਸੀ। ਇਹ ਇੰਨੀ ਤ੍ਰਾਸਦੀ ਹੈ ਕਿ ਮੇਰੇ ਪਤੀ ਦੀ ਹੱਤਿਆ ਕਰ ਦਿੱਤੀ ਗਈ ਹੈ। ਵਿਧਵਾ ਜ਼ਮੋਰਾ ਨੇ ਕਿਹਾ, “ਇੱਕ ਦੁਖੀ ਵਿਧਵਾ ਹੋਣ ਦੇ ਨਾਤੇ, ਮੇਰਾ ਦਿਲ ਟੁੱਟ ਗਿਆ ਹੈ, ਅਤੇ ਮੇਰੀ ਦੁਨੀਆ ਕਦੇ ਵੀ ਪਹਿਲਾਂ ਵਰਗੀ ਨਹੀਂ ਹੋਵੇਗੀ।ਇਸ ਗੋਲੀਬਾਰੀ ਬਾਰੇ ਪੁਲਿਸ ਨੇ ਕਿਹਾ ਕਿ ਕੋਈ ਵੀ ਜਾਣਕਾਰੀ ਵਾਲਾ ਵਿਅਕਤੀ ਗੁਮਨਾਮ ਦੇ ਤੌਰ ‘ਤੇ ਸੈਂਟਰਲ ਇੰਡੀਆਨਾ ਦੇ ਕ੍ਰਾਈਮ ਸਟਾਪਰਜ਼ ਦੇ ਨਾਲ ਫੋਨ ਨੰ: 317-262-8477 ‘ਤੇ ਸੰਪਰਕ ਕਰ ਸਕਦਾ ਹੈ।