ਨਿਊਜਰਸੀ, 14 ਜੁਲਾਈ (ਰਾਜ ਗੋਗਨਾ )- ਅਮਰੀਕਾ ਦੇ ਸੂਬੇ ਨਿਊਜਰਸੀ ਸਟੇਟ ਕਮਿਸ਼ਨ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਚੈਡ ਲੈਕੀ ਦੀ ਬੀਤੇਂ ਦਿਨ ਕਾਰ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਨਿਊ ਜਰਸੀ ਵਿੱਚ ਇੱਕ ਸਟੇਟ ਏਜੰਸੀ ਦੇ ਡਾਇਰੈਕਟਰ ਸਨ। ਜਿੰਨਾਂ ਦੀ ਹੈਮਿਲਟਨ ਟਾਊਨਸ਼ਿਪ, ਜੋ ਮਰਸਰ ਕਾਉਂਟੀ ਵਿੱਚ ਹੈ। ਇੱਕ ਹਾਦਸੇ ਵਿੱਚ ਮੌਤ ਹੋ ਗਈ।ਪੁਲਿਸ ਦਾ ਕਹਿਣਾ ਹੈ ਕਿ ਨਿਊਜਰਸੀ ਸਟੇਟ ਕਮਿਸ਼ਨ ਆਫ਼ ਇਨਵੈਸਟੀਗੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਚੈਡ ਲੈਕੀ ਨੇ ਬੁੱਧਵਾਰ ਸਵੇਰੇ ਹਾਦਸਾ ਦਾ ਸ਼ਿਕਾਰ ਹੋਈ ਕਾਰ ਵਿੱਚ ਆਪਣੀ ਜਾਨ ਗੁਆ ਲਈ, ਇਹ ਹਾਦਸਾ ਨਿਊਜਰਸੀ ਦੇ ਰੂਟ 130 ‘ਤੇ ਵਾਪਰਿਆ ਸੀ।