ਨਿਊਯਾਰਕ, 29 ਜੂਨ (ਰਾਜ ਗੋਗਨਾ )- ਅਮਰੀਕਾ ਦੇ ੳਕਲਾਹੋਮਾ ਸੂਬੇ ਤੋ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਗੁਜਰਾਤ ਸੂਬੇ ਦੇ ਨਵਸਾਰੀ ਜ਼ਿਲੇ ਦੇ ਪਿੰਡ ਬਿਲੀਮੋਰਾ ਦੇ ਰਹਿਣ ਵਾਲੇ ਅਤੇ ਕਈ ਸਾਲਾਂ ਤੋਂ ਅਮਰੀਕਾ ‘ਚ ਵਸੇ ਇਕ ਮੋਟਲ ਦੇ ਮਾਲਕ ਹਿੰਮਤ ਭਾਈ ਮਿਸਤਰੀ ਨੂੰ ਇਕ ਅਮਰੀਕੀ ਨੌਜਵਾਨ ਨੇ ਉਸ ਸਮੇਂ ਧੱਕਾ ਮਾਰ ਦਿੱਤਾ ਜਦੋਂ ਉਸ ਨੇ ਉਸ ਨੂੰ ਆਪਣੇ ਮੋਟਲ ਦੇ ਸਾਹਮਣੇ ਰੱਖਿਆ ਸਾਮਾਨ ਲਿਜਾਣ ਲਈ ਕਿਹਾ, ਇਸ ਕਾਰਨ ਮੋਟਲ ਦੇ ਮਾਲਕ ਹਿੰਮਤ ਭਾਈ ਮਿਸਤਰੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਦਰਦਨਾਕ ਮੌਤ ਹੋ ਗਈ। ਜਿਸ ਕਾਰਨ ਉਸਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।ਹਿੰਮਤ ਭਾਈ ਮਿਸਤਰੀ ਦੀ (ਉਮਰ 59) ਸਾਲ ਸੀ। ਜੋ ਦੋ ਦਹਾਕੇ ਪਹਿਲਾਂ ਭਾਰਤ ਛੱਡ ਕੇ ਆਪਣੇ ਪਰਿਵਾਰ ਨਾਲ ਅਮਰੀਕਾ ਆ ਕੇ ਵੱਸ ਗਏ ਸਨ।
ਉਹ ਅਮਰੀਕਾ ਦੇ ਓਕਲਾਹੋਮਾ ਸ਼ਹਿਰ ਵਿੱਚ ਮੋਟਲ ਦਾ ਕਾਰੋਬਾਰ ਚਲਾ ਰਿਹਾ ਸੀ। ਉਹ 120 ਤੋਂ ਵੱਧ ਮੋਟਲਾਂ ਦਾ ਮਾਲਕ ਸੀ। ਹੇਮੰਤ ਭਾਈ ਮਿਸਤਰੀ ਬੀਤੀਂ ਰਾਤ ਕਰੀਬ 10:30 ਵਜੇ ਆਪਣੇ ਮੋਟਲ ਦੇ ਬਾਹਰ ਸੈਰ ਕਰਨ ਗਿਆ ਸੀ। ਫਿਰ ਉਸ ਨੇ ਦੇਖਿਆ ਕਿ ਇਕ ਅਣਪਛਾਤਾ ਅਮਰੀਕੀ ਨੌਜਵਾਨ ਮੋਟਲ ਦੇ ਸਾਹਮਣੇ ਆਪਣਾ ਸਾਮਾਨ ਛੱਡ ਕੇ ਆਇਆ ਸੀ। ਇਸ ਲਈ ਹੇਮੰਤਭਾਈ ਉਸ ਦੇ ਕੋਲ ਗਿਆ ਅਤੇ ਉਸ ਨੂੰ ਕਿਹਾ ਕਿ “ਆਪਣਾ ਸਮਾਨ ਇੱਥੋਂ ਹਟਾ ਦਿਉ, ਇਹ ਸੁਣ ਕੇ ਨੌਜਵਾਨ ਗੁੱਸੇ ਵਿਚ ਆ ਗਿਆ ਅਤੇ ਹੇਮੰਤ ਭਾਈ ‘ਤੇ ਹਮਲਾ ਕਰਕੇ ਉਸ ਨੂੰ ਮੁੱਕਾ ਮਾਰ ਦਿੱਤਾ। ਜਿਸ ਕਾਰਨ ਹੇਮੰਤਭਾਈ ਸੜਕ ‘ਤੇ ਡਿੱਗ ਗਿਆ। ਅਤੇ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ ਅਤੇ ਦਿਮਾਗੀ ਹੈਮਰੇਜ ਹੋ ਗਿਆ। ਇਸ ਤੋਂ ਬਾਅਦ ਹਮਲਾਵਰ ਨੌਜਵਾਨ ਉੱਥੋਂ ਫਰਾਰ ਹੋ ਗਿਆ।ਕਾਫੀ ਦੇਰ ਬਾਅਦ ਹੇਮੰਤਭਾਈ ਘਰ ਨਾ ਆਇਆ ਤਾਂ ਉਸ ਦੇ ਪਰਿਵਾਰ ਵਾਲੇ ਉਸ ਦੀ ਭਾਲ ਕਰਨ ਮੋਟਲ ਗਏ ਤਾਂ ਉਹ ਸੜਕ ‘ਤੇ ਬੇਹੋਸ਼ੀ ਦੀ ਹਾਲਤ ‘ਚ ਮਿਲਿਆ। ਜਿੱਥੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਦੋਂ ਡਾਕਟਰਾਂ ਨੇ ਚੈਕਅੱਪ ਤੋਂ ਬਾਅਦ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਤਾਂ ਪਰਿਵਾਰ ‘ਚ ਮਾਤਮ ਛਾ ਗਿਆ।
ਇਸ ਮਾਮਲੇ ਵਿੱਚ ਪੁਲਿਸ ਨੇ ਘਟਨਾ ਦੇ ਸੀਸੀਟੀਵੀ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਦੀ ਪਛਾਣ ਕਰ ਲਈ ਹੈ। ਦੋਵਾਂ ਵਿਚਾਲੇ ਝਗੜਾ ਹੋਣ ਦੀ ਸੂਚਨਾ ਵੀ ਸਾਹਮਣੇ ਆਈ, ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਹਮਲਾ ਅਮਰੀਕੀ ਨੌਜਵਾਨ ਨੇ ਕੀਤਾ। ਹਮਲਾਵਰ ਦੀ ਪਛਾਣ ਰਿਚਰਡ ਲੁਈਸ ਦੇ ਵਜੋਂ ਹੋਈ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰਿਵਾਰ ਨੇ ਦੱਸਿਆ ਕਿ ਹੇਮੰਤਭਾਈ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਅੰਗ ਦਾਨ ਕੀਤੇ ਜਾਣਗੇ।