ਨਿਊਯਾਰਕ , 29 ਜੂਨ (ਰਾਜ ਗੋਗਨਾ)- ਅਮਰੀਕਾ ਦੇ ਮਿਸੌਰੀ ਸੂਬੇ ਦੇ ਵਿੱਚ 6 ਭੈਣਾਂ ਨੇ ਸਭ ਤੋਂ ਵੱਧ ਉਮਰ ਵਾਲੀਆਂ ਭੈਣਾਂ ਦਾ ਵਿਸ਼ਵ ਰਿਕਾਰਡ ਦਰਜ ਕੀਤਾ ਹੈ । ਇਨ੍ਹਾਂ ਭੈਣਾਂ ਦੀ ਉਮਰ 88 ਤੋਂ 101 ਸਾਲ ਦੇ ਵਿਚਕਾਰ ਹੈ ਅਤੇ ਇਨ੍ਹਾਂ ਦੀ ਕੁੱਲ ਉਮਰ 571 ਸਾਲ 293 ਦਿਨ ਤੋਂ ਵੱਧ ਹੈ। ਗਿਨੀਜ਼ ਵਰਲਡ ਰਿਕਾਰਡ ਵਿੱਚ ਇਨ੍ਹਾਂ ਭੈਣਾਂ ਦੇ ਨਾਂ ‘ਲੌਂਗੇਸਟ ਕੰਬਾਈਨਡ ਏਜ ਆਫ 6 ਲਿਵਿੰਗ ਸਿਬਲਿੰਗਜ਼’ ਦਾ ਰਿਕਾਰਡ ਹੈ। ਸਭ ਤੋਂ ਵੱਡੀ ਭੈਣ, ਨੋਰਮਾ ਜੋ ੳਹਾਇੳ ਸੂਬੇ ਚ’ ਵਿੱਚ ਰਹਿੰਦੀ ਹੈ।
ਜਦੋਂ ਕਿ ਬਾਕੀ ਪੰਜ ਭੈਣਾਂ, ਲੌਰੇਨ, ਮੈਕਸੀਨ, ਡੌਰਿਸ, ਮਾਰਗਰੇਟ ਅਤੇ ਐਲਮਾ, ਅਜੇ ਵੀ ਮਿਸੂਰੀ ਸੂਬੇ ਵਿੱਚ ਰਹਿੰਦੀਆਂ ਹਨ। ਇਹ ਭੈਣਾਂ ਪਿਛਲੇ 9 ਦਹਾਕਿਆਂ ਤੋਂ ਇੱਕ ਦੂਜੇ ਦੇ ਉਤਰਾਅ-ਚੜ੍ਹਾਅ ਵਿੱਚੋਂ ਲੰਘ ਰਹੀਆਂ ਹਨ ਅਤੇ ਮਹਾਨ ਉਦਾਸੀ, ਦੂਜੇ ਵਿਸ਼ਵ ਯੁੱਧ ਅਤੇ ਹਾਲ ਹੀ ਵਿੱਚ ਕੋਵਿਡ-19 ਦੀ ਮਹਾਂਮਾਰੀ ਵਿੱਚੋਂ ਲੰਘੀਆਂ ਹਨ।ਐਲਮਾ ਕਹਿੰਦੀ ਹੈ ਕਿ ‘ਸਮੇਂ-ਸਮੇਂ ‘ਤੇ ਸਾਰੀਆਂ ਭੈਣਾਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤੋ ਤਕਰਾਰ ਹੁੰਦਾ ਹੈ, ਪਰ ਸਾਡੇ ਰਿਸ਼ਤੇ ਵਿਚ ਕਦੇ ਵੀ ਦਰਾਰ ਨਹੀਂ ਆਈ। ਅਸੀਂ ਸਾਰੀ ਉਮਰ ਇਕ ਦੂਜੇ ਦੇ ਨੇੜੇ ਰਹੀਆ ਹਾਂ ਅਤੇ ਅਕਸਰ ਜਨਮ ਦੇ ਕ੍ਰਮ ਅਨੁਸਾਰ ਟੀ-ਸ਼ਰਟਾਂ ਪਾ ਕੇ ਇਕੱਠਿਆ ਹੀ ਯਾਤਰਾ ਕਰਦੀਆਂ ਹਾਂ।
ਕਿਉਂਕਿ 6 ਵਿੱਚੋਂ 3 ਭੈਣਾਂ ਦਾ ਜਨਮ ਜੁਲਾਈ ਵਿੱਚ ਹੋਇਆ ਸੀ, ਭੈਣਾਂ ਹਰ ਗਰਮੀਆਂ ਵਿੱਚ ਆਪਣੀ ਮਾਂ ਦੁਆਰਾ ਸ਼ੁਰੂ ਕੀਤੀ ਗਈ ਇੱਕ ਪਰੰਪਰਾ ਨੂੰ ਮਨਾਉਣ ਲਈ ਇਕੱਠੀਆਂ ਹੁੰਦੀਆਂ ਹਨ। ਇੰਨਾਂ ਭੈਣਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਵੱਡਾ ਭਰਾ ਸਟੈਨਲੀ ਇਸ ਸਾਲ 102 ਸਾਲ ਦਾ ਹੋ ਜਾਣਾ ਸੀ। ਪਰ ਉਸ ਦੀ 81 ਸਾਲ ਦੀ ਉਮਰ ਵਿੱਚ ਇੱਕ ਸਾਈਕਲ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।