ਵਾਸ਼ਿੰਗਟਨ, 16 ਅਪ੍ਰੈਲ (ਰਾਜ ਗੋਗਨਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਵਿਰੁੱਧ ਈਰਾਨ ਦੇ ਬਦਲੇ ਦੀ ਨਿੰਦਾ ਕੀਤੀ ਹੈ। ਸੋਸ਼ਲ ਮੀਡੀਆ ‘ਚ ਟਰੰਪ ਨੇ ਕਿਹਾ ਹੈ, ‘ਜੇ ਮੈਂ ਅਮਰੀਕਾ ਦਾ ਰਾਸ਼ਟਰਪਤੀ ਹੁੰਦਾ ਤਾਂ ਇਜ਼ਰਾਈਲ ‘ਤੇ ਹਮਲਾ ਨਾ ਹੁੰਦਾ। ਇਜ਼ਰਾਈਲ ਦੇ ਹਮਲੇ ਨੂੰ ਰੋਕਣ ਦੀ ਲੋੜ ਸੀ।’
ਟਰੰਪ ਨੇ ਇਜ਼ਰਾਈਲ ਦਾ ਸਮਰਥਨ ਕਰਨ ਵਾਲੇ ਸੰਦੇਸ਼ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੀ ਆਲੋਚਨਾ ਕੀਤੀ। ਟਰੰਪ ਨੇ ਕਿਹਾ, ‘ਇਰਾਨ ਹਮਲੇ ‘ਤੇ ਬਿਡੇਨ ਦਾ ਰਾਸ਼ਟਰੀ ਸੰਬੋਧਨ ਪਹਿਲਾਂ ਹੀ ਰਿਕਾਰਡ ‘ਤੇ ਸੀ। ਹੁਣ ਰਿਕਾਰਡ ਕੀਤੇ ਭਾਸ਼ਣ ਸੁਣਨ ਦਾ ਸਮਾਂ ਹੀ ਨਹੀਂ ਹੈ। ਹੋ ਸਕਦਾ ਹੈ ਕਿ ਹੁਣ ਬਿਡੇਨ ਦੇ ਸਲਾਹਕਾਰ ਉਸ ਨੂੰ ਪਹਿਲਾਂ ਤੋਂ ਰਿਕਾਰਡ ਕੀਤੇ ਭਾਸ਼ਣਾਂ ਨੂੰ ਪ੍ਰਸਾਰਿਤ ਨਾ ਕਰਨ ਲਈ ਮਨਾਅ ਲੈਣ। ਬਿਡੇਨ ਸ਼ਾਇਦ ਕੱਲ੍ਹ ਇੱਕ ਲਾਈਵ ਸੰਬੋਧਨ ਦੇਣਗੇ। ਅਮਰੀਕਾ ਇਜ਼ਰਾਈਲ ਦਾ ਸਮਰਥਨ ਕਰਦਾ ਹੈ ਅਤੇ ਮੈਂ ਕਹਿਣਾ ਚਾਹੁੰਦਾ ਹਾਂ, ‘ਰੱਬਾ ਇਜ਼ਰਾਈਲ ਦੇ ਲੋਕਾਂ ਦਾ ਭਲਾ ਕਰੇ ਕਿਉਂਕਿ ਉਨ੍ਹਾਂ ‘ਤੇ ਇਸ ਤਰਾਂ ਦੇ ਹਮਲੇ ਹੋ ਰਹੇ ਹਨ।’