ਨਿਊਯਾਰਕ , 21 ਮਾਰਚ (ਰਾਜ ਗੋਗਨਾ)—ਭਾਰਤੀ-ਅਮਰੀਕੀ ਤਕਨਾਲੋਜੀ ਦੇ ਅਮਰੀਕਾ ਚ’ ਵੱਸਦੇ ਪੇਸ਼ੇਵਰਾਂ ਨੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਸਿਲੀਕਾਨ ਵੈਲੀ ਵਿੱਚ ਇੱਕ ਹਿੰਦੂ ਮੰਦਰ ਵਿੱਚ ਹਵਨ ਕੀਤਾ । ਓਵਰਸੀਜ਼ ਫਰੈਂਡਜ਼ ਆਫ ਬੀਜੇਪੀ ਦੇ ਕੈਲੀਫੋਰਨੀਆ ਰਾਜ ਦੇ ਸੈਨ ਫਰਾਂਸਿਸਕੋ ਬੇ-ਏਰੀਆ ਚੈਪਟਰ ਵੱਲੋਂ ਹਵਨ ਦਾ ਆਯੋਜਨ ਕੀਤਾ ਗਿਆ । ਇਸ ਹਵਨ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।
ਇਹ ਹਵਨ ਅਮਰੀਕਾ ਵਿੱਚ ਇਹ ਸਿਰਫ ਇਕ ਰਸਮ ਨਹੀਂ ਹੈ, ਸਗੋਂ ਬਹੁਗਿਣਤੀ ਭਾਰਤੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਸੱਦਾ ਹੈ। ਲੋਕ ਇੱਥੇ ਪੀ.ਐਮ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਅਗਲੀ ਜਿੱਤ ਲਈ ਇਕੱਠੇ ਹੋਏ ਸਨ।ਫਰੈਂਡਜ ਆਫ ਬੀਜੇਪੀ ਨੇ ‘ਅਬਕੀ ਬਾਰ 400 ਕੇ ਪਾਰ’ ਦੇ ਨਾਅਰਿਆ ‘ਤੇ ਵੀ ਜ਼ੋਰ ਦਿੱਤਾ। ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਲਈ 400 ਤੋਂ ਵੱਧ ਸੀਟਾਂ ਅਤੇ ਭਾਜਪਾ ਲਈ 370 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ। ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 1 ਜੂਨ ਤੱਕ ਸੱਤ ਪੜਾਵਾਂ ਵਿੱਚ ਹੋਣ ਜਾ ਰਹੀਆਂ ਹਨ।ਅਤੇ ਇਸ ਦਾ ਨਤੀਜਾ 4 ਜੂਨ ਨੂੰ ਐਲਾਨਿਆ ਜਾਵੇਗਾ।