ਨਿਊਯਾਰਕ, 7 ਮਾਰਚ (ਰਾਜ ਗੋਗਨਾ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਮਸ਼ਹੂਰ ਟਾਈਮਜ਼ ਸਕੁਆਇਰ ‘ਤੇ ਬੰਬ ਧਮਾਕਾ ਹੋਇਆ। ਜਿਸ ਕਾਰਨ ਪੁਲਿਸ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰਕੇ ਬੰਬ ਸਕੁਐਡ ਨਾਲ ਛਾਣਬੀਣ ਕੀਤੀ।ਅੱਜ ਸ਼ਨੀਵਾਰ ਨੂੰ ਫਲਸਤੀਨੀ ਸਮਰਥਕਾਂ ਨੇ ਟਾਈਮਜ਼ ਸਕੁਏਅਰ ਤੋਂ ਇਜ਼ਰਾਈਲ ਦੇ ਖਿਲਾਫ ਰੈਲੀ ਵੀ ਕੱਢੀ ਸੀ। ਇਸ ਰੈਲੀ ਦੇ ਦੌਰਾਨ ਮੌਕੇ ‘ਤੇ ਆਏ ਇਕ ਕੈਬ ਡਰਾਈਵਰ ਨੇ ਜਿਵੇਂ ਹੀ ਯਾਤਰੀ ਨੂੰ ਆਪਣੀ ਕੈਬ ਤੋ ਹੇਠਾਂ ਉਤਾਰਿਆ ਤਾਂ ਉਸ ਨੇ ਆਪਣੀ ਕਾਰ ਦੀ ਪਿਛਲੀ ਸੀਟ ‘ਤੇ ਗ੍ਰੇਨੇਡ ਦੇਖਿਆ।
ਉਸ ਨੇ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਕੈਬ ਵਾਲੀ ਥਾਂ ‘ਤੇ ਆ ਰਹੀ ਬੰਬ ਸਕਵਾਇਡ ਦੀ ਐਮਰਜੈਂਸੀ ਗੱਡੀ ਨੂੰ ਰੈਲੀ ਕਰ ਰਹੇ ਵਿਅਕਤੀਆਂ ਨੇ ਰੋਕ ਲਿਆ।ਸਿੱਟੇ ਦੇ ਵਜੋਂ ਬੰਬ ਸਕੁਐਡ ਦੀ ਗੱਡੀ ਜਦੋਂ ਗ੍ਰੇਨੇਡ ਵਾਲੀ ਕੈਬ ਕੋਲ ਪੁੱਜੀ ਤਾਂ ਉਸ ਵਕਤ ਦੇਰੀ ਹੋ ਗਈ ਸੀ। ਆਖਰਕਾਰ, ਪੁਲਿਸ ਜਦੋ ਉੱਥੇ ਪਹੁੰਚੀ ਅਤੇ ਸਿੱਟਾ ਕੱਢਿਆ ਗਿਆ ਕਿ ਗ੍ਰਨੇਡ ਧਮਾਕਾ ਕੀਤਾ ਗਿਆ ਸੀ। ਐਕਸ (ਟਵਿੱਟਰ) ‘ਤੇ ਪੁਲਸ ਨੇ ਲਿਖਿਆ ਹੈ ਕਿ ਬੰਬ ਨਿਰੋਧਕ ਵਾਹਨ ਨੂੰ ਰੋਕਣ ਵਾਲਿਆਂ ਨੂੰ ਜੇਲ ਵਿੱਚ ਭੇਜਣਾ ਚਾਹੀਦਾ ਹੈ।