ਨਿਊਯਾਰਕ, 19 ਫਰਵਰੀ (ਰਾਜ ਗੋਗਨਾ)-ਡੋਨਾਲਡ ਟਰੰਪ ਨੇ ਲਗਾਇਆ ਵੱਡਾ ਜ਼ੁਰਮਾਨਾ: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਸਿਵਲ ਫਰਾਡ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ, ਜਿਸ ‘ਚ ਨਿਊਯਾਰਕ ਦੀ ਇਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਭਾਰੀ ਜੁਰਮਾਨਾ ਲਗਾਇਆ ਹੈ।ਟਰੰਪ ਨੂੰ ਜੁਰਮਾਨੇ ‘ਤੇ ਵਿਆਜ ਵਜੋਂ ਲੱਖਾਂ ਡਾਲਰ ਵੀ ਅਦਾ ਕਰਨੇ ਪੈਣਗੇ।ਅਦਾਲਤ ਨੇ ਡੋਨਾਲਡ ਟਰੰਪ ਅਤੇ ਟਰੰਪ ਸੰਗਠਨ ਨੂੰ ਲਗਭਗ 35.5 ਕਰੋੜ ਅਮਰੀਕੀ ਡਾਲਰ ਯਾਨੀ 29.46 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ।
ਇਸ ਤੋਂ ਇਲਾਵਾ ਅਦਾਲਤ ਦੇ ਹੁਕਮ ‘ਚ ਇਹ ਵੀ ਕਿਹਾ ਗਿਆ ਹੈ ਕਿ ਟਰੰਪ ਨੂੰ ਜੁਰਮਾਨੇ ਦੀ ਰਕਮ ‘ਤੇ ਲੱਖਾਂ ਡਾਲਰ ਵਿਆਜ ਵਜੋਂ ਵੀ ਅਦਾ ਕਰਨੇ ਪੈਣਗੇ। ਇਸ ਤੋਂ ਇਲਾਵਾ ਅਦਾਲਤ ਨੇ ਡੋਨਾਲਡ ਟਰੰਪ ਨੂੰ ਨਿਊਯਾਰਕ ਦੀ ਇਕ ਕਾਰਪੋਰੇਸ਼ਨ ਵਿਚ ਅਧਿਕਾਰੀ ਜਾਂ ਨਿਰਦੇਸ਼ਕ ਵਜੋਂ ਕੰਮ ਕਰਨ ‘ਤੇ ਵੀ ਰੋਕ ਲਗਾ ਦਿੱਤੀ ਹੈ।ਇਸ ਕੇਸ ਦੀ ਸੁਣਵਾਈ ਕਰੀਬ ਤਿੰਨ ਮਹੀਨਿਆਂ ਤੋਂ ਅਦਾਲਤ ਵਿੱਚ ਚੱਲ ਰਹੀ ਸੀ ।ਅਦਾਲਤ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਰਾਜ ਦੀਆਂ ਕਿਸੇ ਹੋਰ ਕਾਨੂੰਨੀ ਸੰਸਥਾਵਾਂ ਵਿੱਚ ਤਿੰਨ ਸਾਲਾਂ ਤੱਕ ਕੋਈ ਵੀ ਅਹੁਦਾ ਨਹੀਂ ਸੰਭਾਲ ਸਕਦਾ ਅਤੇ ਕਿਸੇ ਵੀ ਰਜਿਸਟਰਡ ਕੰਪਨੀ ਲਈ ਕਿਸੇ ਵਿੱਤੀ ਸੰਸਥਾ ਤੋਂ ਕਰਜ਼ੇ ਲਈ ਅਰਜ਼ੀ ਨਹੀਂ ਦੇ ਸਕਦਾ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ‘ਡੋਨਾਲਡ ਟਰੰਪ ਨੇ ਧੋਖਾਧੜੀ ਕੀਤੀ ਹੈ ਅਤੇ ਆਪਣੀਆਂ ਕੰਪਨੀਆਂ ਦੀਆਂ ਜਾਇਦਾਦਾਂ ਦੇ ਮੁੱਲ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਹੈ।’ ਮੈਨਹਟਨ ਦੀ ਇਕ ਅਦਾਲਤ ਦੇ ਇਸ 90 ਪੰਨਿਆਂ ਦੇ ਫੈਸਲੇ ਕਾਰਨ ਡੋਨਾਲਡ ਟਰੰਪ ਦਾ ਰੀਅਲ ਅਸਟੇਟ ਸਾਮਰਾਜ ਖ਼ਤਰੇ ਵਿਚ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਸੁਣਵਾਈ ਕਰੀਬ ਤਿੰਨ ਮਹੀਨਿਆਂ ਤੋਂ ਅਦਾਲਤ ਵਿੱਚ ਚੱਲ ਰਹੀ ਸੀ। ਟਰੰਪ ਅਤੇ ਉਨ੍ਹਾਂ ਦੇ ਪੁੱਤਰਾਂ ‘ਤੇ ਦੋਸ਼ ਹਨ।ਉਨ੍ਹਾਂ ਦੇ ਪੁੱਤਰਾਂ ‘ਤੇ ਬੈਂਕਾਂ ਅਤੇ ਬੀਮਾ ਕੰਪਨੀਆਂ ਸਮੇਤ ਹੋਰਾਂ ਨੂੰ ਧੋਖਾ ਦੇ ਕੇ ਇੱਕ ਵਿਸ਼ਾਲ ਰੀਅਲ ਅਸਟੇਟ ਸਾਮਰਾਜ ਬਣਾਉਣ ਦਾ ਦੋਸ਼ ਹੈ। ਟਰੰਪ ਅਤੇ ਉਨ੍ਹਾਂ ਦੇ ਪੁੱਤਰਾਂ ‘ਤੇ ਵੀ ਮੁਨਾਫੇ ਲਈ ਆਪਣੀ ਦੌਲਤ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਦੋਸ਼ ਹੈ। ਹਾਲਾਂਕਿ, ਟਰੰਪ ਅਤੇ ਉਨ੍ਹਾਂ ਦੇ ਪੁੱਤਰਾਂ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਇਸ ਮਾਮਲੇ ਨੂੰ ਆਪਣੇ ਖਿਲਾਫ ਧੋਖਾਧੜੀ ਦੱਸਿਆ ਹੈ।