ਭਾਰਤੀ ਮੂਲ ਦੇ ਬੈਰਿਸਟਰ ਵਰੁਣ ਘੋਸ਼ ਆਸਟ੍ਰੇਲੀਅਨ ਸੈਨੇਟ ‘ਚ ਨਿਯੁਕਤ, PM ਅਲਬਾਨੀਜ਼ ਨੇ ਦਿੱਤੀ ਵਧਾਈ

ਭਾਰਤੀ ਮੂਲ ਦੇ ਬੈਰਿਸਟਰ ਵਰੁਣ ਘੋਸ਼ ਆਸਟ੍ਰੇਲੀਅਨ ਸੈਨੇਟ 'ਚ ਨਿਯੁਕਤ, PM ਅਲਬਾਨੀਜ਼ ਨੇ ਦਿੱਤੀ ਵਧਾਈ

ਮੈਲਬੋਰਨ: ਭਾਰਤੀ ਮੂਲ ਦੇ ਬੈਰਿਸਟਰ ਵਰੁਣ ਘੋਸ਼ ਅਗਲੇ ਹਫ਼ਤੇ ਆਸਟ੍ਰੇਲੀਅਨ ਸੈਨੇਟ ਵਿੱਚ ਆਪਣਾ ਅਹੁਦਾ ਸੰਭਾਲਣਗੇ ਅਤੇ ਲੇਬਰ ਪਾਰਟੀ ਨੇ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਪੱਛਮੀ ਆਸਟ੍ਰੇਲੀਆ (W.A) ਦੀ ਪ੍ਰਤੀਨਿਧਤਾ ਲਈ ਚੁਣ ਲਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵਰੁਣ ਘੋਸ਼ ਨੂੰ ਵਧਾਈ ਦਿੱਤੀ। ਇੱਥੇ ਦੱਸ ਦਈਏ ਕਿ ਵੀਰਵਾਰ ਨੂੰ W.Aਪਾਰਲੀਮੈਂਟ ਦੀ ਇੱਕ ਸਾਂਝੀ ਬੈਠਕ ਵਿੱਚ ਮੌਜੂਦਾ ਸੈਨੇਟਰ ਪੈਟਰਿਕ ਡੌਡਸਨ ਦੀ ਥਾਂ ਲੈਣ ਲਈ 38 ਸਾਲਾ ਘੋਸ਼ ਨੂੰ ਚੁਣਿਆ ਗਿਆ।