ਆਸਟਰੇਲੀਆ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਲਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਸਰਕਾਰ ਵੱਲੋਂ ਨਵੇਂ ਨਿਯਮ ਬਣਾਏ ਜਾ ਰਹੇ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਮੁਲਕ ’ਚ ਪੱਕੇ ਤੌਰ ’ਤੇ ਵਸਣ ਦਾ ਰਾਹ ਪੱਧਰਾ ਹੋਵੇਗਾ।
‘ਸਿਡਨੀ ਮੌਰਨਿੰਗ ਹੈਰਲਡ’ ਦੀ ਰਿਪੋਰਟ ’ਚ ਇਹ ਖ਼ੁਲਾਸਾ ਕੀਤਾ ਗਿਆ ਹੈ। ‘ਅਸਲ ਵਿਦਿਆਰਥੀ ਟੈਸਟ’ ਵਿਦੇਸ਼ੀ ਵਿਦਿਆਰਥੀਆਂ ਨੂੰ ਬਿਹਤਰ ਢੰਗ ਨਾਲ ਫਿਲਟਰ ਕਰਦਾ ਹੈ ਜੋ ਦੇਸ਼ ਵਿੱਚ ਪੜ੍ਹਨ ਲਈ ਆਉਂਦੇ ਹਨ। ਸਰਕਾਰ ਦਾ ਇਹ ਨਿਯਮ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ ਪੜ੍ਹਾਈ ਖ਼ਤਮ ਹੋਣ ਮਗਰੋਂ ਆਪਣੇ ਵਤਨ ਪਰਤ ਜਾਣਗੇ ਪਰ ਹੁਣ ਉਹ ਇਹ ਮੱਦ ਖ਼ਤਮ ਕਰਨ ਜਾ ਰਹੀ ਹੈ। ਹੁਣ ਵਿਦਿਆਰਥੀਆਂ ਉਤੇ ਨਿਰਭਰ ਹੋਵੇਗਾ ਕਿ ਉਹ ਮੁਲਕ ਵਿਚ ਪੱਕੇ ਤੌਰ ’ਤੇ ਰਹਿਣ ਲਈ ਵੀਜ਼ਾ ਸ਼ਰਤਾਂ ਨਾਲ ਸਬੰਧਤ ਨਿਯਮਾਂ ਦਾ ਪਾਲਣ ਕਰਨ। ਲੇਬਰ ਸਰਕਾਰ ਨੇ ਪਿਛਲੇ ਵਿੱਤੀ ਵਰ੍ਹੇ ਦੌਰਾਨ ਰਿਕਾਰਡ 577,295 ਵਿਦਿਆਰਥੀ ਵੀਜ਼ੇ ਜਾਰੀ ਕੀਤੇ ਸਨ ਜਿਨ੍ਹਾਂ ਵਿਚ ਪੰਜਾਬੀ ਵਧੇਰੇ ਹਨ।