ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਦਿਨੀਂ ਲਿਥੋਨੀਆ, ਜਾਰਜੀਆ ਦੇ ਸ਼ੇਵਰੋਨ ਨਾਂ ਦੇ ਗੈਸ ਸਟੇਸ਼ਨ ‘ਤੇ ਸਥਿੱਤ ਇੱਕ ਸਟੋਰ ਵਿੱਚ ਕੰਮ ਕਰਦੇ ਭਾਰਤੀ ਮੂਲ ਦੇ ਕਲਰਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇੱਕ ਬੇਘਰਾ ਵਿਅਕਤੀ ਰਾਤ ਦੇ 12:00 ਕੁ ਵਜੇ ਸਟੋਰ ਵਿਚ ਦਾਖਲ ਹੋਇਆ ਅਤੇ ਉਸ ਨੇ ਵਿਵੇਕ ਸੈਣੀ (25) ਦੇ ਸਿਰ ‘ਤੇ ਹਥੌੜੇ ਨਾਲ ਕਾਫੀ ਵਾਰ ਕੇ ਉਸ ਦਾ ਕਤਲ ਕਰ ਦਿੱਤਾ।
ਜਾਰਜੀਆ ਪੁਲਸ ਨੇ ਦੱਸਿਆ ਕਿ ਅਟਲਾਂਟਾ-ਏਰੀਆ ਦੇ ਗੈਸ ਸਟੇਸ਼ਨ ਅੰਦਰ ਇੱਕ ਸਟੋਰ ਕਲਰਕ ਨੂੰ ਸਿਰ ‘ਤੇ ਕਾਫੀ ਵਾਰ ਕਰਕੇ ਹਥੌੜੇ ਨਾਲ ਮਾਰਿਆ ਗਿਆ ਸੀ। ਹੁਣ ਉਸ ‘ਤੇ ਹਮਲਾ ਕਰਨ ਵਾਲੇ ਦੋਸ਼ੀ ਵਿਅਕਤੀ ਵਿਰੁੱਧ ਕਤਲ ਦੇ ਦੋਸ਼ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।