ਸਰਬੰਸਦਾਨੀ

ਮੁਗਲਾਂ ਮੂਹਰੇ ਕਦੇ ਨਾ ਈਨ ਮੰਨੀ ਉਮਰਾਂ ਵਿੱਚ ਸੀ ਚਾਹੇ ਲੱਖ ਛੋਟੇ
ਗੁਰ ਦਸਮੇਸ਼ ਨੇ ਤੋਰਿਆ ਪਾਉਣ ਸ਼ਹੀਦੀ ਚਾਹੇ ਸੀ ਜਿਗਰ ਦੇ ਲੱਖ ਟੋਟੇ

ਨਾਮ ਅਜੀਤ ਸੀ ਜਿਤਨਾ ਸੀ ਔਖਾ 392 ਤੀਰਾਂ ਦੇ ਫੱਟ ਮੋਟੇ
ਨਾਮ ਸਿਮਰਨ ਨਾਲ ਸ਼ਕਤੀ ਆ ਜਾਂਦੀ ਉਹ ਹਿੰਦ ਦੀ ਚਾਦਰ ਦੇ ਸੀ ਪੋਤੇ

ਜੁਝਾਰ ਸਿੰਘ ਦਾ ਅਜੇ ਸੀ ਕਦ ਛੋਟਾ ਪਰ ਕਿਰਦਾਰ ਸ਼ੇਰਾਂ ਤੋਂ ਸੀ ਚੋਖੇ
ਉਹ ਕਹਿੰਦਾ ਸੀ ਜਾਉ ਵੀਰ ਕੋਲੇ ਵਿੱਚ ਬਲਦੀ ਅੱਗ ਦੇ ਪ੍ਰਾਣ ਚੋਕੇ

ਜ਼ੋਰਾਵਰ ਸੀ ਅਜੇ ਨੌ ਸਾਲਾਂ ਦਾ ਜੀ ਸਿਰ ਫੈਸਲਿਆਂ ਦੇ ਜਦੋ ਪਹਾੜ ਚੱਕੇ
ਉਹ ਮਰਨਾ ਮੂਲ ਨਾ ਡਰੇ ਕਦੇ ਜਿਹੜੇ ਖੇਡੇ ਸੀ ਤੀਰਾਂ ਦੀ ਨੋਕੇ

ਫਤੇਹ ਸਿੰਘ ਸੀ ਸੋਚਣੀ ਦੇ ਬਾਬੇ ਨਿੱਕੀ ਉਮਰ ਚ ਖਿਆਲ ਸੀ ਉੱਚ ਕੋਟੇ
ਹੱਸ ਹੱਸ ਕੇ ਕੰਧਾਂ ਦੇ ਵਿੱਚ ਖੜ ਗਏ ਨਿਰੰਕਾਰ ਹੱਸੇ ਤੇ ਵੈਰੀ ਜਾਣ ਸੋਕੇ

ਦੁਨੀਆ ਵਿੱਚ ਨਾ ਸ਼ਹਾਦਤ ਹੋਈ ਏਸੀ ਸਰਬੰਸ ਵਾਰਦੇ ਜੋ ਗੁਰ ਦਸਮੇਸ਼ ਹੋਤੇ
ਸਭ ਭਗਤੀ ਤੇ ਸ਼ਕਤੀ ਦਾ ਮੇਲ ਹੋਇਆ ਅੰਬਾਰ ਸੀ ਲਾਏ ਮੁਗਲਾਂ ਦੀ ਲੋਥੇ

ਹਰਪ੍ਰੀਤ ਸਿੰਘਾ ਸ਼ਹੀਦੀਆਂ ਦੇ ਮਿਆਰ ਉੱਚੇ
ਕਟਾਏ ਸੀਸ ਨਾ ਹਕੂਮਤਾ ਅੱਗੇ ਗੋਡੇ ਟੇਕੇ
ਕਟਾਏ ਸੀਸ ਨਾ ਹਕੂਮਤਾ ਅੱਗੇ ਗੋਡੇ ਟੇਕੇ

ਹਰਪ੍ਰੀਤ ਸਿੰਘ ਰਾਜਗੜ੍ਹ
Harpreetmunde93@gmail.com
+1 778 955 0456