ਕਤਰ ਵਿਚ ਕਥਿਤ ਜਾਸੂਸੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 8 ਭਾਰਤੀਆਂ ਦੇ ਪਰਿਵਾਰਾਂ ਨੂੰ ਦੀਵਾਲੀ ਤੋਂ ਪਹਿਲਾਂ ਵੱਡੀ ਖ਼ਬਰ ਮਿਲੀ ਹੈ। ਅਪੀਲੀ ਅਦਾਲਤ ਨੇ ਇਨ੍ਹਾਂ ਸਾਬਕਾ ਜਲ ਸੈਨਾ ਅਧਿਕਾਰੀਆਂ ਦੀ ਸਜ਼ਾ ਵਿਰੁੱਧ ਅਪੀਲ ਸਵੀਕਾਰ ਕਰ ਲਈ ਹੈ।
ਸੁਣਵਾਈ ਦੀ ਪਹਿਲੀ ਤਰੀਕ 23 ਨਵੰਬਰ ਤੈਅ ਕੀਤੀ ਗਈ ਹੈ। ਇਕ ਹੋਰ ਮਹੱਤਵਪੂਰਨ ਘਟਨਾਕ੍ਰਮ ਵਿੱਚ, ਕਤਰ ਦੇ ਅਧਿਕਾਰੀਆਂ ਨੇ ਭਾਰਤੀ ਰਾਜਦੂਤ ਨੂੰ ਭਾਰਤੀਆਂ ਨਾਲ ਮਿਲਣ ਦੀ ਇਜਾਜ਼ਤ ਦਿਤੀ।
ਇਹ ਵੀ ਚਰਚਾ ਹੈ ਕਿ ਵਪਾਰਕ ਰੰਜਿਸ਼ ਕਾਰਨ ਇਸ ਨੂੰ ਜਾਸੂਸੀ ਦਾ ਮਾਮਲਾ ਬਣਾਇਆ ਗਿਆ ਸੀ। ਸਾਬਕਾ ਭਾਰਤੀ ਮਰੀਨ ਦੀ ਗ੍ਰਿਫਤਾਰੀ ਤੋਂ ਬਾਅਦ ਕੰਪਨੀ ਲਾਕਡਾਊਨ ‘ਚ ਆ ਗਈ ਸੀ। ਵੈੱਬਸਾਈਟ ਵੀ ਬੰਦ ਕਰ ਦਿੱਤੀ ਗਈ ਸੀ। ਇਸ ਨਾਲ ਅਟਕਲਾਂ ਨੂੰ ਮਜ਼ਬੂਤ ਆਧਾਰ ਮਿਲਿਆ ਹੈ।