ਬਨਾਉਟੀ ਬੁੱਧੀ (AI) ਦੇ ਸੰਚਾਲਨ ’ਚ ਕੌਮਾਂਤਰੀ ਭਾਈਚਾਰੇ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨੀਓ ਗੁਤਾਰੇਸ ਵਲੋਂ ਐਲਾਨੀ ਇਕ ਨੀਵੀਂ ਕੌਮਾਂਤਰੀ ਸਲਾਹਕਾਰ ਸੰਸਥਾ (AI panel) ’ਚ ਭਾਰਤ ਦੇ ਮਸ਼ਹੂਰ ਤਕਨਾਲੋਜੀ ਮਾਹਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਕ ਬਿਆਨ ਅਨੁਸਾਰ, ਸੰਯੁਕਤ ਰਾਸ਼ਟਰ ਮੁਖੀ ਵਲੋਂ ਏ.ਆਈ. ’ਤੇ ਐਲਾਨੀ ਉੱਚ-ਪੱਧਰੀ ਬਹੁਪੱਖੀ ਸਲਾਹਕਾਰ ਕਮੇਟੀ ’ਚ ਸੰਸਥਾ, ਸਰਕਾਰ, ਨਿਜੀ ਖੇਤਰ, ਖੋਜ ਭਾਈਚਾਰਾ, ਨਾਗਰਿਕ ਸੰਸਥਾ ਅਤੇ ਸਿਖਿਆ ਜਗਤ ਦੇ ਮਾਹਰ ਸ਼ਾਮਲ ਹਨ। ਇਹ ਕਮੇਟੀ ਖ਼ਤਰਿਆਂ ’ਤੇ ਕੌਮਾਂਤਰੀ ਵਿਗਿਆਨਕ ਸਹਿਮਤੀ ਬਣਾਉਣ, ਚੁਨੌਤੀਆਂ, ਨਿਰੰਤਰ ਵਿਕਾਸ ਟੀਚਿਆਂ ਲਈ ਏ.ਆਈ. ਦੇ ਪ੍ਰਯੋਗ ’ਚ ਮਦਦ ਅਤੇ ਏ.ਆਈ. ਦੇ ਸੰਚਾਲਨ ’ਚ ਕੌਮਾਂਤਰੀ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਕੇਂਦਰਿਤ ਹੈ।