ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੋਂਗ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਇੱਕ ਸਿੱਖ ਕਾਰਕੁਨ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ਾਂ ‘ਤੇ ਆਸਟ੍ਰੇਲੀਆ “ਡੂੰਘਾ ਚਿੰਤਤ” ਹੈ। ਇਸ ਦੇ ਨਾਲ ਹੀ ਖੁਲਾਸਾ ਕੀਤਾ ਕਿ ਉਸਨੇ “ਸੀਨੀਅਰ ਪੱਧਰ” ‘ਤੇ ਇਹ ਚਿੰਤਾਵਾਂ ਉਠਾਈਆਂ ਹਨ। ਉੱਧਰ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਆਪਣੇ ਭਾਰਤੀ ਹਮਰੁਤਬਾ ਨੂੰ “ਬੌਸ” ਕਹਿਣ ਦਾ ਉਹਨਾਂ ਨੂੰ ਪਛਤਾਵਾ ਹੈ ਤਾਂ ਉਹਨਾਂ ਨੇ ਪੱਤਰਕਾਰ ਨੂੰ “ਥੋੜ੍ਹਾ ਸ਼ਾਂਤ ਰਹਿਣ ਲਈ ਕਿਹਾ। ਇੱਥੇ ਦੱਸ ਦਈਏ ਕਿ ਅਲਬਾਨੀਜ਼ ਨੇ ਪੀ.ਐੱਮ. ਨਰਿੰਦਰ ਮੋਦੀ ਦਾ “ਬੌਸ” ਸਿਰਲੇਖ ਨਾਲ ਜ਼ਿਕਰ ਕੀਤਾ ਸੀ, ਜਦੋਂ ਉਹ ਮਈ ਵਿੱਚ ਸਿਡਨੀ ਗਏ ਸਨ ਅਤੇ ਕੁਡੋਸ ਬੈਂਕ ਅਰੇਨਾ ਵਿੱਚ ਹਜ਼ਾਰਾਂ ਸਮਰਥਕਾਂ ਵੱਲੋਂ ਰਾਕਸਟਾਰ ਦਾ ਸਵਾਗਤ ਕੀਤਾ ਗਿਆ ਸੀ।