ਨਿਊਯਾਰਕ, 7 ਅਗਸਤ (ਰਾਜ ਗੋਗਨਾ)- ਬੀਤੇਂ ਦਿਨ ਟੈਕਸਾਸ ਸੂਬੇ ਦੇ ਹਿਊਸਟਨ ਸ਼ਹਿਰ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਇਕ ਭਾਰਤੀ ਮੂਲ ਦੇ ਗੁਜਰਾਤ ਨਾਲ ਸੰਬੰਧਤ ਨੋਜਵਾਨ ਦੀ ਮੌਤ ਹੋ ਗਈ ਹੈ। ਮਾਰੇ ਗਏ ਨੋਜਵਾਨ ਦੀ ਪਹਿਚਾਣ ਗੁਜਰਾਤ ਦੇ ਪਾਟਨ ਦੇ ਨਿਵਾਸੀ ਦਰਸ਼ੀਲ ਠੱਕਰ ਪੁੱਤਰ ਰਮੇਸ਼ਭਾਈ ਠੱਕਰ ਦੇ ਵਜੋ ਹੋਈ ਹੈ।
ਇਹ 24 ਸਾਲਾ ਦਾ ਨੌਜਵਾਨ ਜਿੱਥੇ ਸੜਕ ਪਾਰ ਕਰਦੇ ਸਮੇਂ ਆਪਣੇ ਮਾਪਿਆ ਦੇ ਨਾਲ ਵੀਡੀੳ ਕਾਲ ਤੇ ਗੱਲ ਕਰਦੇ ਸਮੇਂ ਰੋਡ ਪਾਰ ਕਰ ਰਿਹਾ ਸੀ ਜਿਸ ਉਪਰੋ 14 ਦੇ ਕਰੀਬ ਕਾਰਾਂ ਉਸ ਦੇ ਉਪਰੋਂ ਲੰਘ ਗਈਆਂ ਅਤੇ ਉਸ ਦੀ ਲਾਸ਼ ਦੇ ਚਿਥੜੇ ਉੱਡ ਗਏ।ਭਾਰਤ ਤੋ ਦੋ ਹਫਤੇ ਦੇ ਕਰੀਬ ਪਹਿਲੇ ਉਹ ਅਮਰੀਕਾ ਦੀ ਯਾਤਰਾ ਲਈ ਇਥੇ ਆਇਆ ਸੀ।ਅਤੇ ਉਸ ਕੋਲੋ ਵਿਜ਼ਟਰ ਵੀਜ਼ਾ ਸੀ। ਅਤੇ ਉਸ ਨੇ 26 ਸਤੰਬਰ ਨੂੰ ਭਾਰਤ ਪਰਤਣਾ ਸੀ। ਅਤੇ ਬੀਤੇਂ ਦਿਨੀਂ ਨੂੰ ਉਹ ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਹਿਊਸਟਨ ਵਿਖੇਂ ਸੈਰ ਕਰਨ ਗਿਆ ਸੀ ਅਤੇ ਆਪਣੇ ਮਾਪਿਆਂ ਨਾਲ ਵੀਡੀਓ ਕਾਲ ‘ਤੇ ਗੱਲ ਕਰ ਰਿਹਾ ਸੀ।
ਸੜਕ ਪਾਰ ਕਰਦੇ ਸਮੇਂ, ਉਸਨੇ ਦੇਖਿਆ ਕਿ ਸਿਗਨਲ ਬੰਦ ਸੀ, ਪਰ ਜਦੋਂ ਉਹ ਸੜਕ ਦੇ ਵਿਚਕਾਰ ਸੀ ਤਾਂ ਗਰੀਬ ਲਾਇਟ ਦਾ ਸ਼ਿਗਨਲ ਦੁਬਾਰਾ ਖੁੱਲ੍ਹ ਗਿਆ। ਅਤੇ ਬਦਕਿਸਮਤੀ ਦੇ ਨਾਲ, ਸਿਗਨਲ ਦੁਬਾਰਾ ਖੁੱਲ੍ਹਣ ‘ਤੇ 14 ਦੇ ਕਰੀਬ ਤੇਜ਼ ਰਫਤਾਰ ਕਾਰਾਂ ਉਸ ਦੇ ਉਪਰੋਂ ਲੰਘ ਗਈਆਂ, ਅਤੇ ਇਸ ਦਰਦਨਾਇਕ ਹਾਦਸੇ ‘ਚ ਦਰਸ਼ੀਲ ਠੱਕਰ ਦੀ ਮੌਤ ਹੋ ਗਈ। ਉਸ ਦੀ ਮੌਤ ਬਾਰੇ ਪਤਾ ਲੱਗਣ ‘ਤੇ ਉਸ ਦੇ ਪਰਿਵਾਰ ਨੇ ਸਰਕਾਰ ਨੂੰ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ ਸੀ । ਹਾਲਾਂਕਿ, ਅਮਰੀਕਾ ਵਿੱਚ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਦੀ ਲਾਸ਼ ਭਾਰਤ ਵਾਪਸ ਆਉਣ ਦੀ ਸਥਿਤੀ ਵਿੱਚ ਨਹੀਂ ਹੈਹੈ।ਅਤੇ ਉਸ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਅਮਰੀਕਾ ‘ਚ ਕਰ ਦਿੱਤਾ ਗਿਆ ਹੈ।