ਹਰ ਸਾਲ ਹਜ਼ਾਰਾਂ ਬੱਚੇ ਪੜ੍ਹਾਈ ਅਤੇ ਨੌਕਰੀ ਕਰਨ ਲਈ ਵਿਦੇਸ਼ ਜਾਂਦੇ ਹਨ। ਜਿੱਥੇ ਕਈ ਵਾਰ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅਮਰੀਕਾ ਦੀਆਂ ਸੜਕਾਂ ‘ਤੇ ਭੁੱਖੀ-ਪਿਆਸੀ ਭਟਕਦੀ ਭਾਰਤੀ ਕੁੜੀ ਦੀ ਅਜਿਹੀ ਹੀ ਇਕ ਤਸਵੀਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਹੈਦਰਾਬਾਦ ਦੀ ਰਹਿਣ ਵਾਲੀ ਇੱਕ ਕੁੜੀ ਇਨਫੋਰਮੈਟਿਕ ਵਿੱਚ ਮਾਸਟਰਸ ਦੀ ਡਿਗਰੀ ਹਾਸਲ ਕਰਨ ਲਈ ਅਮਰੀਕਾ ਗਈ ਸੀ। ਜਿੱਥੇ ਉਸ ਦਾ ਸਾਰਾ ਸਮਾਨ ਚੋਰੀ ਹੋ ਗਿਆ। ਜਿਸ ਤੋਂ ਬਾਅਦ ਉਹ ਸ਼ਿਕਾਗੋ ਦੀਆਂ ਸੜਕਾਂ ‘ਤੇ ਭੁੱਖ ਨਾਲ ਤੜਫ ਰਹੀ ਹੈ।
ਮਹਿਲਾ ਦੀ ਮਾਂ ਸੈਯਦਾ ਵਹਾਜ ਫਾਤਿਮਾ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਆਪਣੀ ਧੀ ਨੂੰ ਵਾਪਸ ਲਿਆਉਣ ਲਈ ਮਦਦ ਮੰਗੀ ਹੈ। ਇਹ ਪੱਤਰ ਬੀਆਰਐਸ ਨੇਤਾ ਖਲੀਕੁਰ ਰਹਿਮਾਨ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਕੁੜੀ ਦਾ ਨਾਂ ਸੈਯਦਾ ਲੂਲੂ ਮਿਨਹਾਜ ਜ਼ੈਦੀ ਦੱਸਿਆ ਜਾ ਰਿਹਾ ਹੈ। ਉਹ ਅਮਰੀਕਾ ਦੀ ਜੈਦੀ ਟ੍ਰਾਈਨ ਯੂਨੀਵਰਸਿਟੀ, ਡੇਟ੍ਰੋਇਟ, ਯੂਐਸਏ ਤੋਂ ਐਮਐਸ ਕਰਨ ਲਈ ਗਈ ਸੀ। ਜਿੱਥੇ ਉਹ ਬਹੁਤ ਬੂਰੀ ਹਾਲਤ ਵਿੱਚ ਸ਼ਿਕਾਗੋ ਵਿੱਚ ਭੁੱਖ ਨਾਲ ਤੜਫ ਰਹੀ ਹੈ।