ਭਾਰਤ ਤੋਂ ਬਾਅਦ ਹੁਣ ਚੀਨ ਦੇ ਲੋਕ ਵੀ ਅਮਰੀਕਾ ‘ਚ ਢੌਂਕੀ ਲਗਾ ਕੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਅਤੇ ਵੱਡੀ ਗਿਣਤੀ ਵਿੱਚ ਚੀਨ ਦੇ ਲੋਕ ਬੌਰਡਰ ਪਾਰ ਕਰਦੇ ਫੜ੍ਹੇ ਵੀ ਗਏ ਹਨ। ਚੀਨ ਤੋਂ ਹਜ਼ਾਰਾਂ ਲੋਕ ਰੁਜ਼ਗਾਰ ਅਤੇ ਆਜ਼ਾਦੀ ਦੀ ਭਾਲ ਵਿਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋ ਰਹੇ ਹਨ।
ਇਹ ਦਾਅਵਾ ਇੱਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ। ਇਸ ਦੇ ਮੁਤਾਬਕ- ਅਕਤੂਬਰ 2022 ਤੋਂ ਮਾਰਚ 2023 ਦਰਮਿਆਨ ਅਮਰੀਕਾ-ਮੈਕਸੀਕੋ ਸਰਹੱਦ ‘ਤੇ 6500 ਚੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਇਹ ਅੰਕੜਾ ਇਕ ਸਾਲ ਪਹਿਲਾਂ (ਅਕਤੂਬਰ 2021 ਤੋਂ ਮਾਰਚ 2022) ਨਾਲੋਂ 15 ਗੁਣਾ ਜ਼ਿਆਦਾ ਹੈ।
ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਚੀਨੀ – ਲੈਟਿਨ ਅਮਰੀਕੀ ਦੇਸ਼ਾਂ ਦਾ ਰਸਤਾ ਅਪਣਾਉਂਦੇ ਹਨ। ਇਨ੍ਹਾਂ ਦੇਸ਼ਾਂ ਵਿੱਚ ਉਨ੍ਹਾਂ ਨਾਲ ਬਲਾਤਕਾਰ, ਲੁੱਟ-ਖਸੁੱਟ ਅਤੇ ਕਤਲ ਦੀਆਂ ਅਣਗਿਣਤ ਘਟਨਾਵਾਂ ਵਾਪਰ ਚੁੱਕੀਆਂ ਹਨ। ਚੀਨ ਦੀ ਸ਼ੀ ਜਿਨਪਿੰਗ ਸਰਕਾਰ ਭਾਵੇਂ ‘ਚਾਈਨੀਜ਼ ਡਰੀਮ’ ਦੇ ਦਾਅਵੇ ਕਰੇ ਪਰ ਇੱਥੋਂ ਦੇ ਲੋਕ ਹਰ ਕੀਮਤ ‘ਤੇ ਦੇਸ਼ ਛੱਡ ਕੇ ਭੱਜਣਾ ਚਾਹੁੰਦੇ ਹਨ।