ਨੌਵਾਂ ‘ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ’ ਡਾ. ਹਰਜੀਤ ਸਿੰਘ ਸੱਧਰ ਨੂੰ

harjit singh sadhar

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ‘ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ 2014’ ਪੰਜਾਬੀ ਦੇ ਉਘੇ ਵਿਦਵਾਨ ਡਾ. ਹਰਜੀਤ ਸਿੰਘ ਸੱਧਰ (ਰਾਜਪੁਰਾ) ਨੂੰ ਦੇਣ ਦਾ ਨਿਰਣਾ ਲਿਆ ਗਿਆ ਹੈ। ਡਾ. ਹਰਜੀਤ ਸਿੰਘ ਸੱਧਰ ਨੂੰ ਇਸ ਪੁਰਸਕਾਰ ਵਿਚ ਨਗਦ ਰਾਸ਼ੀ, ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕੀਤੇ ਜਾਣਗੇ। ਡਾ. ਸੱਧਰ ਨੂੰ ਉਹਨਾਂ ਦੀ ਲੰਮੀ ਸਾਹਿਤਕ ਘਾਲਣਾ ਅਤੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਵਿਕਾਸ ਹਿਤ ਪਾਏ ਮਹੱਤਵਪੂਰਨ ਯੋਗਦਾਨ ਲਈ ਇਹ ਪੁਰਸਕਾਰ ਪ੍ਰਦਾਨ ਕੀਤਾ ਜਾ ਰਿਹਾ ਹੈ। ਡਾ. ਸੱਧਰ ਨੇ ਪੰਜਾਬੀ ਸਾਹਿਤ ਦੇ ਖੇਤਰ ਵਿਚ ‘ਖਿੰਡਿਆ ਆਲ੍ਹਣਾ’ ਅਤੇ ‘ਅੱਗ ਦਾ ਚਮਾਸਾ’ ਵਰਗੇ ਚਰਚਿਤ ਕਾਵਿ ਸੰਗ੍ਰਹਿਆਂ ਤੋਂ ਇਲਾਵਾ ਪੰਜਾਬੀ ਆਲੋਚਨਾ ਅਤੇ ਵਾਰਤਕ ਨਾਲ ਸੰਬੰਧਤ ਪੁਸਤਕਾਂ ਵੀ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ ਹਨ। ਲੰਮਾ ਸਮਾਂ ਸ਼ਾਹਬਾਦ ਮਾਰਕੰਡਾ (ਹਰਿਆਣਾ) ਦੇ ਇਕ ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਰਹਿ ਚੁੱਕੇ ਡਾ. ਸੱਧਰ ਦੀਆਂ ਦਰਜਨ ਤੋਂ ਵੱਧ ਪੁਸਤਕਾਂ ਵਿਚ ਮੁੱਲਵਾਨ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ।

ਡਾ. ‘ਆਸ਼ਟ’ ਨੇ ਇਹ ਵੀ ਦੱਸਿਆ ਕਿ ਉਘੇ ਪੰਜਾਬੀ ਸਟੇਜੀ ਕਵੀ ਜਸਵੰਤ ਸਿੰਘ ਵੰਤਾ ਦੇ ਸਪੁੱਤਰ ਸ. ਇਕਬਾਲ ਸਿੰਘ ਵੰਤਾ (ਸਾਬਕਾ ਡਿਪਟੀ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ) ਵੱਲੋਂ ਇਹ ਪੁਰਸਕਾਰ ਆਪਣੀ ਸਵਰਗੀ ਸੁਪਤਨੀ ਅਤੇ ਉਘੀ ਮਿੰਨੀ ਕਹਾਣੀ ਲੇਖਿਕਾ ਸ੍ਰੀਮਤੀ ਰਾਜਿੰਦਰ ਕੌਰ ਵੰਤਾ ਦੀ ਯਾਦ ਵਿਚ ਸਭਾ ਰਾਹੀਂ ਲਿਖਾਰੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਹੁਣ ਤੱਕ ਇਹ ਪੁਰਸਕਾਰ ਪੰਜਾਬੀ ਸਾਹਿਤ ਸਭਾ ਨਾਲ ਜੁੜੇ ਪ੍ਰਤਿਬੱਧ ਲੇਖਕ ਸਤਵੰਤ ਕੈਂਥ, ਬਾਬੂ ਸਿੰਘ ਰਹਿਲ, ਕੁਲਵੰਤ ਸਿੰਘ ਆਨੰਦ, ਪ੍ਰੋ. ਨਰਿੰਦਰ ਸਿੰਘ ਕਪੂਰ, ਅਨੋਖ ਸਿੰਘ ਜ਼ਖ਼ਮੀ, ਹਰਪ੍ਰੀਤ ਰਾਣਾ, ਸੁਖਦੇਵ ਸਿੰਘ ਸ਼ਾਂਤ ਅਤੇ ਕੁਲਵੰਤ ਸਿੰਘ ਨੂੰ ਪ੍ਰਦਾਨ ਕੀਤਾ ਜਾ ਚੁੱਕਾ ਹੈ। ਇਹ ਪੁਰਸਕਾਰ ਦਸੰਬਰ ਮਹੀਨੇ ਵਿਚ ਹੀ ਪ੍ਰਦਾਨ ਕੀਤੇ ਜਾਣ ਦੀ ਯੋਜਨਾ ਹੈ।

Install Punjabi Akhbar App

Install
×