ਦਾਨ ਸੇਵਾ: ਜਿੱਥੋਂ ਕਮਾਇਆ ਉਥੇ ਵਰ੍ਹਾਇਆ

– ‘ਡੁਗਲਜ਼ ਚੈਰੀਟੇਬਲ ਟ੍ਰਸਟ’ ਵੱਲੋਂ ਸਟਾਰਸ਼ਿੱਪ ਹਸਪਤਾਲ ਨੂੰ ਹੁੱਣ ਤੱਕ ਦੀ ਵੱਡੀ ਰਾਸ਼ੀ 90 ਲੱਖ ਡਾਲਰ ਦਾਨ

– ਬੱਚਿਆਂ ਦੇ ਡਾਕਟਰਾਂ ਅਤੇ ਨਰਸਾਂ ਦੀ ਸਿਖਲਾਈ ‘ਤੇ ਹੋਵੇਗਾ ਖਰਚ

nz-pic-6-dec-1

ਔਕਲੈਂਡ 6 ਦਸੰਬਰ – ਅੱਜ ਬੱਚੇ ਕੱਲ੍ਹ ਦਾ ਭਵਿੱਖ ਕਹੇ ਜਾਂਦੇ ਹਨ, ਪਰ ਇਨ੍ਹਾਂ ਬੱਚਿਆਂ ਦੀ ਸਿਹਤ-ਸੰਭਾਲ ਵਾਸਤੇ ਕਈ ਵਾਰ ਉਹ ਸਾਧਨ ਨਹੀਂ ਜੁਟਾਏ ਜਾਂਦੇ ਜਿਨ੍ਹਾਂ ਦੀ ਅਵਸ਼ਕਤਾ ਹੁੰਦੀ ਹੈ। ਨਿਊਜ਼ੀਲੈਂਡ ਦਾ ਸਟਾਰਸ਼ਿਪ ਹਸਪਤਾਲ ਲੋਕਾਂ ਦੇ ਦਿੱਤੇ ਦਾਨ ਆਸਰੇ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰ ਰਿਹਾ ਹੈ, ਜਿੱਥੇ ਬੱਚਿਆਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਨਿਊਜ਼ੀਲੈਂਡ ਦੀ ਇਕ ਦਵਾਈਆਂ ਬਨਾਉਣ ਵਾਲੀ ਕੰਪਨੀ ‘ਡੁਗਲਜ਼ ਫਾਰਮਾਸੀਓਟੀਕਲ’ ਨੇ ਹੁਣ ਤੱਕ ਦੀ ਵੱਡੀ ਰਾਸ਼ੀ 90 ਲੱਖ ਡਾਲਰ ਸਟਾਰ ਸ਼ਿਪ ਹਸਪਤਾਲ ਨੂੰ ਦਾਨ ਭੇਟ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਜਿੱਥੋਂ ਕਮਾਇਆ ਉਥੇ ਮੁੜ ਸੇਵਾ ਦਾਨ ਵਜੋਂ ਉਵੇਂ ਹੀ ਵਰ੍ਹਾਇਆ ਹੈ। ਇਹ ਧਨ ਹਜ਼ਾਰਾਂ ਬੱਚਿਆਂ ਦੀ ਜਾਨ ਬਚਾਉਣ ਦੇ ਲਈ ਯੋਗ ਵਰਤੋਂ ਦੇ ਵਿਚ ਆਵੇਗਾ। ਇਸ ਕੰਪਨੀ ਦਾ ਇਕ ਵੱਡਾ ਯੂਨਿਟ ਫੀਜ਼ੀ ਦੇ ਵਿਚ ਵੀ ਹੈ ਅਤੇ ਭਾਰਤੀ ਮੂਲ ਦੇ ਲੋਕ ਉਥੇ ਆਪਣੀਆਂ ਸੇਵਾਵਾਂ ਦੇ ਰਹੇ ਹਨ। 1967 ਦੇ ਵਿਚ ਫਾਰਮਾਸਿਸਟ ਸਵ. ਸਰ ਗ੍ਰੈਮੀ ਡੁਗਲਸ’ ਨੇ 1980 ਦੇ ਵਿਚ ਦਵਾਈਆਂ ਬਨਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਹੁਣ ਇਸ ਦੇ ਵਿਚ 700 ਤੋਂ ਜਿਆਦਾ ਕਾਮੇ ਹਨ ਅਤੇ 40 ਦੇਸ਼ਾਂ ਨੂੰ ਦਵਾਈਆਂ ਜਾਂਦੀਆਂ ਹਨ।

Welcome to Punjabi Akhbar

Install Punjabi Akhbar
×
Enable Notifications    OK No thanks