ਸੀ.ਐਫ.ਐਸ (ਕੰਟਰੀ ਫਾਇਰ ਸਰਵਿਸ) ਵੱਲੋਂ 95% ਬੁਸ਼ ਫਾਇਰ ਤੇ ਕਾਬੂ

australia bushfire 150107

95% ਬੁਸ਼ ਫਾਇਰ ਤੇ ਸੀ.ਐਫ.ਐਸ (ਕੰਟਰੀ ਫਾਇਰ ਸਰਵਿਸ) ਵੱਲੋਂ ਕਾਬੂ ਪਾਇਆ ਜਾ ਚੁਕਿਆ ਹੈ। ਪ੍ਰੀਮੀਅਰ ਵੱਲੋਂ ਪੀੜਿਤ ਇਲਾਕੇ ਦਾ ਦੌਰਾ ਕੀਤਾ ਗਿਆ ਹੈ। ਸੀ.ਐਫ.ਐਸ ਅਨੂਸਾਰ ਸਿਰਫ ਦੋ ਇਲਾਕੇ (ਪੈਰਾਕੋਂਬੇ ਅਤੇ ਪੈਰਾ ਵੀਰਾ ਕਨਜ਼ਰਵੇਸ਼ਨ ਪਾਰਕ) ਅਜਿਹੇ ਹਨ ਜਿੱਥੇ ਅੱਗ ਨਾਲ ਮੁਸ਼ਕਤ ਕਰਨੀ ਪੈ ਰਹੀ ਹੈ ਅਤੇ ਇਹ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਬਾਰਿਸ਼ ਇਸ ਵੇਲੇ ਬਚਾਓ ਕਾਰਜਾਂ ਵਿੱਚ ਰੁਕਾਵਟ ਦਾ ਕਾਰਨ ਹੈ ਥੋੜਾ ਸਮਾਂ ਲੱਗੇਗਾ ਪਰੰਤੂ ਇਨਾ੍ਹਂ ਇਲਾਕਿਆਂ ਦੀ ਅੱਗ ਤੇ ਵੀ ਕਾਬੂ ਪਾ ਲਿਆ ਜਾਵੇਗਾ।
ਮਿਸਟਰ ਵੈਥਰਿਲ ਨੇ ਕਿਹਾ ਕਿ ਕਾਫੀ ਸੜਕਾਂ ਹੁਣ ਆਵਾਜਾਈ ਵਾਸਤੇ ਖੋਲੀ੍ਹਆਂ ਜਾ ਰਹੀਆਂ ਹਨ ਪਰੰਤੂ ਬਾਰਿਸ਼ ਕਾਰਨ ਹੋਈ ਸਲਿਪਰੀ ਦਾ ਵੀ ਧਿਆਨ ਰੱਖਣਾ ਪੈ ਰਿਹਾ ਹੈ ਅਤੇ ਸਥਿਤੀ ਨੂੰ ਘੋਖਿਆ ਜਾ ਰਿਹਾ ਹੈ।
ਮਿਸਟਰ ਵੈਥਰਿਲ ਨੇ ਇਹ ਵੀ ਕਿਹਾ ਕਿ ਹੁਣ ਤਬਾਹ ਹੋਏ ਰਿਹਾਇਸ਼ੀ ਘਰਾਂ ਦੀ ਗਿਣਤੀ 38 ਤੋਂ ਘੱਟ ਕੇ 32 ਰਹਿ ਗਈ ਹੈ। ਹੁਣ ਪਤਾ ਲਗ ਚੁਕ ਹੈ ਕਿ ਪਹਿਲਾਂ ਦੱਸੀ ਗਿਣਤੀ (38) ਵਿੱਚ ਕੁੱਝ ਰਿਹਾਇਸ਼ੀ ਇਮਾਰਤਾਂ ਨਹੀਂ ਸਨ।
ਐਡਿਲਿਡ ਦਾ ਤਾਪਮਾਨ ਅੱਜ 40 ਡਿਗਰੀ ਸੈਲਸੀਅਸ ਨੂੰ ਛੂਹ ਰਿਹਾ ਹੈ ਤੇ ਮਾਊਂਟ ਲੋਫਟੀ ਇਲਾਕੇ ਵਿੱਚ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚਲਣ ਦੀ ਸੰਭਾਵਨਾ ਹੈ।