ਸਪੀਕਰ ਰਾਣਾ ਕੇ.ਪੀ ਸਿੰਘ ਵਲੋ ਮਹਿਲਾ ਮੰਡਲਾਂ ਅਤੇ ਯੂਥ ਕਲੱਬਾਂ ਨੂੰ 90 ਲੱਖ ਰੁਪਏ ਦੀਆਂ ਗ੍ਰਾਂਟਾਂ ਦੀ ਵੰਡ

ਨੰਗਲ ਅਤੇ ਰੂਪਨਗਰ ਵਿਚ ਹਸਪਤਾਲ ਦੇ ਸੁਧਾਰ ਲਈ 20 ਲੱਖ ਰੁਪਏ ਦਿੱਤੇ

ਸਾਂਸਦ ਮਨੀਸ਼ ਤਿਵਾੜੀ ਵਲੋਂ ਵਿਕਾਸ ਕਾਰਜਾਂ ਲਈ ਹਰ ਸੰਭਵ ਉਪਰਾਲਾ ਕਰਨ ਦਾ ਭਰੋਸਾ

ਨਿਊਯਾਰਕ/ਨੰਗਲ 13 ਜੂਨ -ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਵਲੋਂ ਆਪਣੇ ਅਖਤਿਆਰੀ ਫੰਡਾਂ ਵਿਚੋ 90 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਜਾਰੀ ਕੀਤੇ ਚੈਕ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਮੈਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਅਤੇ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਸਾਂਝੇ ਤੋਰੇ ਤੇ ਹਲਕੇ ਦੇ ਕਲੱਬਾਂ, ਮਹਿਲਾਂ ਮੰਡਲਾਂ ਅਤੇ ਸੰਸਥਾਵਾਂ ਨੂੰ ਦਿੱਤੇ ਗਏ।  ਇਸ ਵਿਚ ਰੂਪਨਗਰ, ਨੰਗਲ ਵਿਚ ਹਸਪਤਾਲਾਂ ਦੇ ਲਈ ਉਪਕਰਨ ਅਤੇ ਹੋਰ ਜਰੂਰੀ ਸਮਾਨ ਖਰੀਦਣ ਲਈ 20 ਲੱਖ ਰੁਪਏ ਦੇ ਚੈਕ ਵੀ ਸ਼ਾਮਿਲ ਹਨ , ਤਾਂ ਜ਼ੋ ਮੋਜੂਦਾ ਹਾਲਾਤ ਵਿਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਹਸਪਤਾਲਾ ਵਿਚ ਹੋਰ ਵੀ ਪਰ੍ਬੰਧ ਕੀਤੇ ਜਾ ਸਕਣ।ਇਸ ਮੋਕੇ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਮਹਿਲਾ ਮੰਡਲਾ ਅਤੇ ਯੂਥ ਕਲੱਬਾ ਵਲੋ ਪਿਛਲੇ ਸਮੇਂ ਦੌਰਾਨ ਬਹੁਤ ਹੀ ਅਣਥੱਕ ਮਿਹਨਤ, ਲਗਨ ਅਤੇ ਤਨਦੇਹੀ ਨਾਲ ਲੋਕਾ ਦੀ ਸੇਵਾ ਕੀਤੀ ਗਈ ਹੈ। ਉਨ੍ਹਾਂ ਵਲੋ ਆਮ ਲੋਕਾ ਨੂੰ ਕੋਵਿਡ ਮਹਾਮਾਰੀ ਤੋ ਬਚਣ ਲਈ ਲੋਕਾ ਨੂੰ ਜਾਗਰੂਕ ਕੀਤਾ ਗਿਆ ਹੈ ਅਤੇ ਹੁਣ ਜਿੰਦਗੀ ਦੀ ਗੱਡੀ ਨੂੰ ਮੁੜ ਲੀਹ ਤੇ ਲਿਆਉਣ ਅਤੇ ਆਮ ਵਰਗੇ ਹਾਲਾਤ ਬਣਾਉਣ ਲਈ ਸਭ ਦਾ ਸਹਿਯੋਗ ਜਰੂਰੀ ਹੈ। ਪੰਜਾਬ ਵਿਚ ਮਿਸ਼ਨ ਫਤਿਹ ਦੀ ਕਾਮਯਾਬੀ ਲਈ ਪਰ੍ਸਾਸ਼ਨ, ਕਰੋਨਾ ਵਾਰੀਅਰ ਤੇ ਸਮਾਜ ਸੇਵੀ ਸੰਗਠਨਾ ਵਿਚ ਬਿਹਤਰ ਤਾਲਮੇਲ ਯਕੀਨੀ ਤੌਰ ਤੇ ਕਾਇਮ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਫੰਡਾਂ ਦੀ ਕੋਈ ਘਾਟ ਨਹੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿਚ ਕੰਮ ਕਰ ਰਹੇ ਮਹਿਲਾ ਮੰਡਲਾਂ ਤੇ ਯੂਥ ਕਲੱਬਾ ਨੂੰ ਉਨ੍ਹਾਂ ਦੀ ਜਰੂਰਤ ਅਨੁਸਾਰ ਹੋਰ ਗ੍ਰਾਂਟਾਂ ਵੀ ਦਿੱਤੀਆ ਜਾਣਗੀਆਂ, ਕਿਉਕਿ ਇਹ ਸੰਸਥਾਵਾਂ ਜਮੀਨੀ ਤੋਰ ਤੇ ਲੋਕਾਂ ਨਾਲ ਜੁੜੀਆਂ ਹਨ।ਸਪੀਕਰ ਰਾਣਾ ਕੇ.ਪੀ ਸਿੰਘ ਨੇ ਕੋਵਿਡ-19 ਮਹਾਮਾਰੀ ਦੋਰਾਨ ਲੋਕਾ ਨੂੰ ਜਾਗਰੂਕ ਕੀਤਾ: ਮਨੀਸ ਤਿਵਾੜੀਸਾਂਸਦ ਮੈਂਬਰ ਨੇ ਲੋਕ ਸਭਾ ਹਲਕੇ ਦੇ ਵਿਕਾਸ ਲਈ ਹਰ ਸੰਭਵ ਮੱਦਦ ਦਾ ਦਿੱਤਾ ਭਰੋਸਾ, ਇਸ ਮੋਕੇ ਸਾਂਸਦ ਮੈਂਬਰ ਸ਼੍ਰੀ ਮਨੀਸ ਤਿਵਾੜੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੋਰਾਨ ਸਪੀਕਰ ਰਾਣਾ ਕੇ.ਪੀ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਮੇ ਸਮੇ ਤੇ ਇਸ ਇਲਾਕੇ ਵਿਚ ਆ ਕੇ ਸਰਕਾਰ ਦੀਆਂ ਹਦਾਇਤਾਂ ਅਤੇ ਬੰਦਿਸ਼ਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲੋਕਾ ਨੁੰ ਇਸ ਮਹਾਮਾਰੀ ਤੋ ਬਚਾਓ ਲਈ ਪ੍ਰੇਰਿਤ2 ਕੀਤਾ ਅਤੇ ਕਣਕ ਦੀ ਫਸਲ ਦੇ ਖਰੀਦ ਪ੍ਰਬੰਧਾਂ ਉਤੇ ਮੰਡੀਆਂ ਵਿਚ ਜਾ ਕੇ ਜਾਇਜਾ ਲਿਆ। ਵਿਕਾਸ ਕਾਰਜ ਸੁਰੂ ਕਰਵਾਏ ਅਤੇ ਸਿਹਤ ਵਿਭਾਗ ਵਲੋ ਕੀਤੇ ਜਾ ਰਹੇ ਉਪਰਾਲਿਆ ਦੀ ਨਿਗਰਾਨੀ ਕੀਤੀ। ਇਹ ਅਜਿਹਾ ਸਮਾਂ ਸੀ, ਜਦੋ ਆਮ ਲੋਕ ਘਰ ਤੋ ਬਾਹਰ ਨਿਕਲਣ ਤੋ ਡਰੇ ਹੋਏ ਸਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਧੀਆ ਪਰ੍ਸਾਸ਼ਨ ਅਤੇ ਇਸ ਜਿਲ੍ਹੇ ਦੇ ਅਧਿਕਾਰੀਆਂ/ਕੋਰੋਨਾ ਵਾਰੀਅਰ ਤੇ ਸਮਾਜ ਸੇਵੀ ਸੰਸਥਾਵਾ ਨੇ ਵੀ ਇਸ ਸਮੇਂ ਵਧੀਆ ਉਪਰਾਲੇ ਕੀਤੇ। ਜਿਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ, ਸਿਹਤ ਵਿਭਾਗ, ਆਂਗਨਵਾੜੀ ਤੇ ਆਸ਼ਾ ਵਰਕਰ ਅਤੇ ਸਭ ਤੋ ਮਹੱਤਵਪੂਰਨ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ ਨੇ ਸ਼ਹਿਰਾ ਅਤੇ ਪਿੰਡਾਂ ਵਿਚ ਬਹੁਤ ਹੀ ਸਿੱਦਤ ਨਾਲ ਕੰਮ ਕਰਕੇ ਕੋਵਿਡ-19 ਉੈਤੇ ਫਤਿਹ ਦਰਜ ਕਰਨ ਦੀ ਸੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਹੁਣ ਜੀਵਨ ਨੂੰ ਆਮ ਵਰਗਾ ਬਣਾਉਣ ਦਾ ਸਮਾ ਆ ਗਿਆ ਹੈ,ਜਿਸ ਦੇ ਲਈ ਅਸੀ ਪੂਰੀ ਤਰਾਂ ਤਿਆਰ ਹਾਂ। ਇਸ ਮੋਕੇ ਪੰਜਾਬ ਲਾਰਜ ਸਕੇਲ ਇੰਡਸਟਰੀ ਦੇ ਚੇਅਰਮੈਨ ਸ਼੍ਰੀ ਪਵਨ ਦੀਵਾਨ ਨੇ ਕਿਹਾ ਕਿ ਮੋਜੂਦਾ ਹਾਲਾਤ ਵਿਚ ਅਸੀ ਆਪਣੀ ਇੰਡਸਟਰੀ ਨੂੰ ਮੁੜ ਪੈਰਾ ਤੇ ਲਿਆਉਣ ਲਈ ਉਪਰਾਲ ਕਰ ਰਹੇ ਹਾਂ। ਇਸ ਦੇ ਲਈ ਸਨਅਤੀ ਘਰਾਣਿਆ, ਕਾਰਖਾਨੇ ਦਾਰਾਂ, ਫੈਕਟਰੀ ਮਾਲਕਾ, ਛੋਟੇ-ਵੱਡੇ ਉਦਯੋਗ ਮਾਲਕਾ ਨਾਲ ਲਗਾਤਾਰ ਤਾਲਮੇਲ ਕਰਕੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੋਕੇ ਡੀ.ਐਸ.ਪੀ ਦਵਿੰਦਰ ਸਿੰਘ, ਸੰਜੇ ਸਾਹਨੀ, ਉਮਾ ਕਾਂਤ ਸ਼ਰਮਾ, ਟੋਨੀ ਸਹਿਗਲ, ਰਾਜੇਸ ਨਾਈਅਰ,ਨਰਿੰਦਰ ਪੁਰੀ ਜਿਲ੍ਹਾ ਪ੍ਰੀਸ਼ਦ ਮੈਬਰ, ਕਮਲਦੇਵ ਜ਼ੋਸੀ, ਵਿਜੇ ਕੋਸ਼ਲ, ਰਾਜ ਕੁਮਾਰ ਰਾਜੂ, ਰਵਿੰਦਰ ਦੀਵਾਨ, ਵਿੱਦਿਆ ਸਾਗਰ, ਸੁਰਿੰਦਰ ਪੱਮਾ, ਦੀਪਕ ਨੰਦਾ, ਤਰਿਤ ਮਲਿਕ, ਅਸੋਕ ਰਾਣਾ, ਨਰਿੰਦਰ ਪੁਰੀ ਆਦਿ ਹਾਜਰ ਸਨ.ਤਸਵੀਰ: ਸਪੀਕਰ ਰਾਣਾ ਕੇ.ਪੀ ਸਿੰਘ,ਸਾਸਦ ਮੈਬਰ ਮਨੀਸ ਤਿਵਾੜੀ ਅਤੇ ਲਾਰਜ ਸਕੇਲ ਇੰਡਰਟਰੀ ਦੇ ਚੇਅਰਮੈਨ ਪਵਨ ਦੀਵਾਨ, ਮਹਿਲਾ ਮੰਡਲਾ ਤੇ ਯੂਥ ਕਲੱਬਾ ਨੁੰ ਗ੍ਰਾਂਟਾਂ ਵੰਡਦੇ ਹੋਏ.

Install Punjabi Akhbar App

Install
×