ਵਿਦੇਸ਼ੀ ਦਖ਼ਲ ਖ਼ਿਲਾਫ਼ ਲੜਨ ਵਾਸਤੇ ਸਰਕਾਰ ਨੇ ਐਲਾਨੇ 88 ਮਿਲੀਅਨ ਤੋਂ ਵੀ ਵੱਧ ਡਾਲਰ

ਫੈਡਰਲ ਸਰਕਾਰ ਨੇ ਆਸਟ੍ਰੇਲੀਆ ਦੇਸ਼ ਦੇ ਹਿਤਾਂ ਦੇ ਮੱਦੇਨਜ਼ਰ ਰਾਜਨੀਤਿਕ ਅਤੇ ਹੋਰ ਅੰਦਰੂਨੀ ਮਾਮਲਿਆਂ ਅੰਦਰ ਵਿਦੇਸ਼ੀ ਦਖ਼ਲ ਅੰਦਾਜ਼ੀਆਂ ਨੂੰ ਰੋਕਣ ਲਈ ਤਕਰੀਬਨ 90 ਮਿਲੀਅਨ ਡਾਲਰ ਦਾ ਫੰਡ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਫੰਡ ਨਾਲ ਘਰੇਲੂ ਜਾਸੂਸੀ ਅਜੰਸੀ (ASIO), ਵਿੱਤੀ ਖੁਫੀਆ ਇਕਾਈ (Austrac) ਦੇ ਨਾਲ ਨਾਲ ਅਤੇ ਵਰਗੀਆਂ ਇਕਾਈ ਵਿੱਚੋਂ ਦੀ ਨੁਮਾਇੰਦੇ ਲੈ ਕੇ ਇੱਕ ਨਵਾਂ ਗਠਨ ਤਿਆਰ ਕੀਤਾ ਜਾਵੇਗਾ ਜੋ ਕਿ ਆਸਟ੍ਰੇਲੀਆ ਦੇਸ਼ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰੇਗਾ। ਇਸ ਮਾਮਲੇ ਨੇ ਹੁਣੇ ਹੁਣੇ ਹੀ ਤੂਲ ਫੜਿਆ ਹੈ ਜਦੋਂ ਕਿ ਖ਼ਬਰਾਂ ਇਹ ਨਸ਼ਰ ਹੋਈਆਂ ਸਨ ਕਿ ਲਿਬਰਲ ਪਾਰਟੀ ਨੂੰ ਚੀਨੀ ਮਦਦਗਾਰਾਂ ਵੱਲੋਂ ਇੱਕ ਮਿਲੀਅਨ ਡਾਲਰ ਦੀ ਪੇਸ਼ਕਸ਼ ਚਿਸ਼ੋਲਮ ਸੀਟ ਲਈ ਕੀਤੀ ਗਈ ਸੀ। ਇਸਤੋਂ ਬਾਅਦ ਜਦੋਂ ASIO ਨੇ ਇਸ ਦੀ ਜਾਂਚ ਪੜਤਾਲ ਵਾਸਤੇ ਲਿਬਰਲ ਪਾਰਟੀ ਦੇ ਮੈਂਬਰ ਨਿਕ ਨੂੰ ਮਿਲਣਾ ਚਾਹਿਆ ਤਾਂ ਉਸਦੀ ਲਾਸ਼ ਇੱਕ ਹੋਟਲ ਦੇ ਕਮਰੇ ਵਿੱਚੋਂ ਬਰਾਮਦ ਹੋਈ। ਇਸਤੋਂ ਬਾਅਦ ਹੋਰ ਵੀ ਮਾਮਲਿਆਂ ਵਿੱਚ ਇਹ ਪਤਾ ਲੱਗਣ ਲੱਗਾ ਕਿ ਕਿਵੇਂ ਚੀਨ ਦੀ ਸੈਨਾ ਦੀਆਂ ਸੰਸਥਾਵਾਂ ਆਸਟ੍ਰੇਲੀਆ ਵਿਚਲੀਆਂ ਰਾਜਨੀਤਿਕ ਸੰਸਥਾਵਾਂ ਦੀ ਮਦਦ ਕਰ ਰਹੀਆਂ ਸਨ। ਨਵਾਂ ਨਿਯੁਕਤ ਹੋਣ ਵਾਲਾ ਗਠਨ ਸਾਰੇ ਸੰਸਥਾਨਾਂ ਤੋਂ ਮਦਦ ਲੈ ਕੇ ਆਪਣੀ ਕਾਰਵਾਈ ਕਰੇਗਾ ਅਤੇ ਇਸ ਦਾ ਪੂਰਣ ਫੋਕਸ ਅਪਰਾਧੀਆਂ ਦੀ ਗ੍ਰਿਫਤਾਰੀ ਅਤੇ ਪੁੱਛਗਿੱਛ ਵੱਲ ਹੀ ਹੋਵੇਗਾ।