ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਲੋਂ ਸਜਾਏ ਅੱਠਵੇ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ ਚਮਕਿਆ

image1
ਫਰਿਜ਼ਨੋ (ਕੈਲੀਫੋਰਨੀਆਂ) — ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਿਜਸ ਨੂੰ ਦਮਦਮੀ ਟਕਸਾਲ ਦੀ ਰਹਿਨੁਮਾਈ ਅੰਦਰ ਚਲਾਇਆ ਜਾ ਿਰਹਾ ਹੈ। ਿੲਸ ਗੁਰੂਘਰ ਵੱਲੋਂ ਸਮੂੰਹ ਿਸੱਖ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤ ਅੱਠਵਾਂ ਨਗਰ ਕੀਰਤਨ ਕੀਤਾ ਿਗਆ।  ਜਿਸ ਦੀ ਸੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਦੀਵਾਨ ਦੀ ਸਮਾਪਤੀ ਬਾਅਦ ਹੋਈ। ਗੁਰੂ ਘਰ ਦੇ ਦਰਬਾਰ ਸਾਹਿਬ ਿਵੱਚ ਹਜ਼ੂਰੀ ਜੱਥੇ ਤੋਂ ਿੲਲਾਵਾ ਗੋਰੇ ਿਸੰਘਾ ਦਾ ਕੀਰਤਨੀ ਜੱਥਾ ਅਤੇ ਹੋਰ ਬਹੁਤ ਸਾਰੇ ਕੀਰਤਨੀ ਜੱਥਿਆ ਨੇ ਸੰਗਤਾਂ ਨੂੰ ਨਿਰੋਲ ਗੁਰਬਾਣੀ ਨਾਲ ਨਿਹਾਲ ਕੀਤਾ। ਗੁਰੂਘਰ ਦੇ ਬਾਹਰ ਨਗਰ ਕੀਰਤਨ ਵਿੱਚ ਸਾਮਲ ਸੰਗਤਾਂ ਕੇਸ਼ਰੀ, ਨੀਲੀਆਂ, ਹਰੀਆਂ, ਪੀਲੀਆਂ ਅਤੇ ਹੋਰ ਬਹੁਤ ਰੰਗਾ ਦੇ ਨਜ਼ਾਰੇ  ਪੇਸ਼ ਕਰਦੀਆਂ ਦਸਤਾਰਾ ਅਤੇ ਦੁਪੱਟਿਆ ਨੇ ਜਿਵੇਂ ਸਾਰੇ ਫਰਿਜ਼ਨੋ ਸ਼ਹਿਰ ਨੂੰ ਹੀ ਖਾਲਸਾਈ ਰੰਗ ਵਿੱਚ ਰੰਗ ਦਿੱਤਾ ਹੋਵੇ। ਟਰੱਕਾਂ ਤੇ ਸਜੇ ਹੋਏ ਵੱਖੋ ਵੱਖ ਤਰ੍ਹਾਂ ਦੇ ਸੁਨੇਹੇ ਪੇਸ਼ ਕਰਦੇ ਫਲੋਟਾ ਨੇ ਵਿਲੱਖਣ ਨਜਾਰਾ ਪੇਸ਼ ਕੀਤਾ। ਪੰਜਾਬ ਦੇ ਮਹੌਲ ਵਾਂਗ ਦੁਕਾਨਦਾਰਾ ਵੱਲੋਂ ਅਨੇਕਾ ਦੁਕਾਨਾਂ ਵੀ ਸੰਗਤਾ ਲਈ ਖਿੱਚ ਦਾ ਕੇਂਦਰ ਬਣੀਆਂ ਨਜ਼ਰ ਆ ਰਹੀਆਂ ਸਨ।
ਲਾਉਡ ਸਪੀਕਰਾ ਵਿੱਚ ਗੂੰਜਦੇ ਬੋਲੇ ਸੋ ਨਿਹਾਲ ਦੇ ਜੈਕਾਰਿਆ ਨਾਲ ਜਿਵੇਂ ਅਸਮਾਨ ਗੂੰਜ ਰਿਹਾ ਸੀ। ਨਗਰ ਕੀਰਤਨ ਦੀ ਸੁਰੂਆਤ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਸਭ ਤੋਂ ਮੂਹਰੇ ਨਗਾਰਾ ਫਿਰ ਅਮੈਰੀਕਨ ਝੰਡਾ, ਕੈਲੀਫੋਰਨੀਆਂ ਦਾ ਝੰਡਾ ਅਤੇ ਖਾਲਸੇ ਦਾ ਕੇਸ਼ਰੀ ਨਿਸ਼ਾਨ ਸਾਹਿਬ ਦੁਆਰਾ ਅਗਵਾਈ ਕਰਦੇ ਹੋਏ ਪੰਜ ਪਿਆਰੇ ਕਰ ਰਹੇ ਸਨ। ਖੂਬਸੂਰਤ ਤਰੀਕੇ ਨਾਲ ਸਜੇ ਫਲੋਟ ਉਪਰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਪਾਲਕੀ ਵਿੱਚ ਸ਼ਸੋਭਿਤ ਸਨ। ਪੰਜ ਪਿਆਰੇ ਅਤੇ ਨਿਸਾਨਚੀ ਸਿੰਘ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਸੰਗਤਾਂ ਭਾਰੀ ਉਤਸਾਹ ਅਤੇ ਸਰਧਾ ਨਾਲ ਪਾਲਕੀ ਸਾਹਿਬ ਦੇ ਪਿਛੇ ਪੈਦਲ ਸਬਦ ਗਾਇਨ ਕਰਦੀਆਂ ਜਾ ਰਹੀਆਂ ਸਨ। ਜਿਸ ਬਾਅਦ ਫਲੋਟ ਚਲ ਰਹੇ ਸਨ। ਕੈਲੇਫੋਰਨੀਆਂ ਗਤਕਾ ਦਲ ਦੇ ਸਿੰਘਾ ਦੇ  ਜਬਰਦਸਤ ਗੱਤਕੇ ਦੇ ਜੌਹਰ ਵੀ ਵੇਖਣ ਯੋਗ ਸਨ। ਗੁਰੂਘਰ ਅਤੇ ਪਾਰਕ ਵਿੱਚ ਪੜਾਅ ਦੌਰਾਨ ਥਾਂ-ਥਾਂ ‘ਤੇ ਸੁਆਦਿਸ਼ਟ ਲੰਗਰਾ ਦੇ ਪ੍ਰਬੰਧ ਸਨ। ਹੈਲੀਕਾਪਟਰ ਦੁਅਰਾ ਹੋਈ ਫੁੱਲਾ ਦੀ ਵਰਖਾ ਨੇ ਮਹੌਲ ਨੂੰ ਹੋਰ ਵੀ ਅਲੌਕਿਕ ਬਣਾਇਆ। ਨਗਰ ਕੀਰਤਨ ਨੇ ਆਪਣਾ ਮਿਥਿਆ ਪੈਂਡਾ ਤੈਹ ਕਰਦੇ ਹੋਏ ਫੌਲਰ ਸ਼ਹਿਰ ਦੇ ਪੈਨਜ਼ਕ ਪਾਰਕ ਵਿੱਚ ਪੜਾਅ ਕੀਤਾ।  ਗੁਰੂਘਰ ਤੋਂ ਫੌਲਰ ਸ਼ਹਿਰ ਦਾ ਸਫਰ ਕਾਫੀ ਲੰਮਾ ਹੈ। ਪਰ ਸੰਗਤਾਂ ਨੇ ਬਹੁਤ ਹੀ ਸਰਧਾ ਭਾਵਨਾ ਨਾਲ ਨਾਮ ਿਸਮਰਨ ਕਰਦੇ ਹੋਏ ਤਹਿ ਕੀਤਾ।  ਅੰਤ ਗੁਰੂ ਘਰ ਵਾਪਸ ਪਰਤਣ ‘ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਸਮਾਪਤ ਹੋਇਆ।

Install Punjabi Akhbar App

Install
×