ਆਸਟਰੇਲੀਆ ਦੇ ਇਕ ਘਰ ‘ਚ ਚਾਕੂ ਮਾਰ ਕੇ 8 ਬੱਚਿਆਂ ਦੀ ਕੀਤੀ ਗਈ ਹੱਤਿਆ

141219ਡੇਢ ਸਾਲ ਤੋਂ ਲੈ ਕੇ 15 ਸਾਲ ਦੀ ਉਮਰ ਦੇ 8 ਬੱਚਿਆਂ ਦੀ ਇਕ ਘਰ ‘ਚ ਚਾਕੂ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਆਸਟਰੇਲੀਆ ਦੇ ਕਾਏਨਰਸ ਸ਼ਹਿਰ ਦੀ ਹੈ। ਪੁਲਿਸ ਨੇ ਦੱਸਿਆ ਕਿ ਚਾਕੂ ਦੇ ਵਾਰ ਨਾਲ ਜ਼ਖਮੀ ਹੋਈ ਇਕ 34 ਸਾਲਾਂ ਮਹਿਲਾ ਨੂੰ ਹਸਪਤਾਲ ਲੈ ਜਾਇਆ ਗਿਆ ਹੈ। ਜਿਥੇ ਉਸ ਦੀ ਹਾਲਤ ਸਥਿਰ ਹੈ। ਇਹ ਘਰ ਮਨੂਰਾ ਨਾਮ ਦੇ ਉਪ ਨਗਰ ਇਲਾਕੇ ‘ਚ ਹੈ। ਇਸ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਗਿਆ ਹੈ ਤੇ ਅਧਿਕਾਰੀ ਘਰ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਇਸ ਨੂੰ ਇਕ ‘ਘਿਣਾਉਣੀ ਘਟਨਾ’ ਦੱਸਿਆ ਹੈ। ਪੁਲਿਸ ਨੇ ਇਕ ਬਿਆਨ ‘ਚ ਦੱਸਿਆ ਕਿ ਘਰ ਦੀ ਤਲਾਸ਼ੀ ਵਕਤ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਅਤੇ ਇਨ੍ਹਾਂ ਸਾਰਿਆਂ ਦੀ ਉਮਰ 18 ਮਹੀਨੇ ਤੋਂ 15 ਸਾਲ ਦੇ ਵਿਚਕਾਰ ਹੈ। ਕਵੀਂਸਲੈਂਡ ਦੇ ਪ੍ਰੀਮੀਅਰ ਕੈਂਪਬੇਲ ਨਿਊਮੈਨ ਨੇ ਕਿਹਾ ਕਿ ਇਸ ਘਟਨਾ ਨਾਲ ਉਨ੍ਹਾਂ ਨੂੰ ਗਹਿਰਾ ਸਦਮਾ ਪਹੁੰਚਿਆਂ ਹੈ। ਪੁਲਿਸ ਨੇ ਇਸ ਮਾਮਲੇ ‘ਚ ਫਿਲਹਾਲ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਜ਼ਖਮੀ ਮਹਿਲਾ ਜਾਂਚ ‘ਚ ਉਨ੍ਹਾਂ ਦੀ ਮਦਦ ਕਰ ਰਹੀ ਹੈ। ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਆਬੌਟ ਨੇ ਇਸ ਨੂੰ ‘ਘਿਰਣਾਯੋਗ ਅਪਰਾਧ’ ਦੱਸਿਆ ਹੈ।