ਲੱਖਾਂ ਆਸਟ੍ਰੇਲੀਆਈ ਨਾਗਰਿਕ ਗੁਜ਼ਾਰਾ ਕਰ ਰਹੇ ਸਰਕਾਰੀ ਮਦਦ ਰਾਸ਼ੀ ਤੇ -ਐਕੋਸ ਦੀ ਰਿਪੋਰਟ

ਆਸਟ੍ਰੇਲੀਆਈ ਸਰਕਾਰ ਉਪਰ ਰੌਜ਼ਗਾਰ ਪ੍ਰਤੀ, ਘੱਟ ਖਰਚਾ ਕਰਨ ਦੇ ਆਰੋਪ

ਸਮਾਜਿਕ ਸੇਵਾਵਾਂ ਦੀ ਆਸਟ੍ਰੇਲੀਆਈ ਕਾਂਸਲ (Australian Council of Social Service (ACOSS)) ਵੱਲੋਂ ਪੇਸ਼ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਕਰੋਨਾ ਦੀ ਬਿਮਾਰੀ ਦਾ ਹਮਲਾ ਜਦੋਂ ਤੋਂ ਸ਼ੁਰੂ ਹੋਇਆ ਹੈ ਉਦੋਂ ਤੋਂ ਹੁਣ ਤੱਕ, 826,000 ਦੇ ਕਰੀਬ ਆਸਟ੍ਰੇਲੀਆਈ ਨਾਗਰਿਕ, ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ, ਬਸ, ਸਰਕਾਰੀ ਮਦਦ ਰਾਸ਼ੀ ਦੇ ਸਹਾਰੇ ਹੀ ਆਪਣਾ ਜੀਵਨ ਵਤੀਤ ਕਰ ਰਹੇ ਹਨ ਅਤੇ ਬੇਰੋਜ਼ਗਾਰੀ ਵਾਲਾ ਜੀਵਨ ਜੀਊਣ ਲਈ ਮਜਬੂਰ ਹਨ। ਇਸ ਰਿਪੋਰਟ ਨੂੰ ਐਸਟਰਾ ਫਾਊਂਡੇਸ਼ਨ ਵੱਲੋਂ ਵੀ ਮਿਲੀ ਮਦਦ ਸਦਕਾ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਆਂਕੜੇ, ਆਸਟ੍ਰੇਲੀਆਈ ਆਂਕੜਾ ਵਿਭਾਗ ਤੋਂ ਇਕੱਠੇ ਕੀਤੇ ਗਏ ਹਨ।
ਆਂਕੜੇ ਦਰਸਾਉਂਦੇ ਹਨ ਕਿ ਜਾਬਸੀਕਰ ਅਧੀਨ ਉਕਤ ਮਦਦ ਰਾਸ਼ੀ 45 ਡਾਲਰ ਦੇ ਹਿਸਾਬ ਨਾਲ ਪ੍ਰਤੀ ਵਿਅਕਤੀ (ਬਿਨ੍ਹਾਂ ਬੱਚਿਆਂ ਤੋਂ), ਪ੍ਰਤੀ ਦਿਨ ਦੀ ਬਣਦੀ ਹੈ।
ਰਿਪੋਰਟ ਦਾ ਮੰਨਣਾ ਹੈ ਕਿ ਆਸਟ੍ਰੇਲੀਆਈ ਸਰਕਾਰ, ਲੋਕਾਂ ਨੂੰ ਰੌਜ਼ਗਾਰ ਦੇਣ ਵਾਸਤੇ ਪ੍ਰਾਪਤ ਮਾਤਰਾ ਵਿੱਚ ਉਨਾਂ ਖਰਚ ਨਹੀਂ ਕਰ ਰਹੀ ਜਿੰਨਾ ਕਿ ਕਰਨਾ ਚਾਹੀਦਾ ਹੈ ਅਤੇ ਇਸ ਨਾਲ ਬੇਰੌਜ਼ਗਾਰੀ ਦੀ ਦਰ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਵਾਸਤੇ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਤੀ ਦਿਨ ਮਿਲਣ ਵਾਲੀ ਉਪਰੋਕਤ ਮਦਦ ਰਾਸ਼ੀ ਨੂੰ ਘੱਟੋ ਘੱਟ 67 ਡਾਲਰ ਪ੍ਰਤੀ ਦਿਨ, ਪ੍ਰਤੀ ਵਿਅਕਤੀ ਕੀਤਾ ਜਾਵੇ ਤਾਂ ਜੋ ਅਜਿਹੇ ਵਿਅਕਤੀਆਂ ਦੇ ਰਹਿਣ-ਸਹਿਣ ਅਤੇ ਗੁਜ਼ਾਰਾ ਆਦਿ ਸਹੀ ਤਰੀਕਿਆਂ ਨਾਲ ਹੋ ਸਕਣ।
ਜ਼ਿਕਰਯੋਗ ਹੈ ਕਿ ਉਕਤ ਮਦਦ ਰਾਸ਼ੀ ਨੂੰ ਪ੍ਰਾਪਤ ਕਰਨ ਵਾਲੇ ਕੁੱਲ ਲੋਕਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਤਾਂ ਅਜਿਹੇ ਹਨ ਜੋ ਕਿ ਕਿਸੇ ਨਾ ਕਿਸੇ ਪਾਸਿਉਂ ਸਰੀਰਕ ਅਪੰਗਤਾ ਝੇਲ ਰਹੇ ਹਨ ਅਤੇ 46% ਅਜਿਹੇ ਹਨ ਜਿਨ੍ਹਾਂ ਦੀ ਉਮਰ 55 ਸਾਲ ਤੋਂ ਉਪਰ ਹੈ।

Install Punjabi Akhbar App

Install
×