ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ਼ (ਐਨ. ਆਰ. ਸੀ.) ਦਾ ਆਖ਼ਰੀ ਖਰੜਾ ਜਾਰੀ ਹੋਣ ਮਗਰੋਂ ਤ੍ਰਿਣਮੂਲ ਕਾਂਗਰਸ ਦਾ ਇੱਕ ਵਫ਼ਦ ਅੱਜ ਅਸਾਮ ਪਹੁੰਚਿਆ ਸੀ ਪਰ ਉਸ ਨੂੰ ਸਿਲਚਰ ਹਵਾਈ ਅੱਡੇ ‘ਤੇ ਰੋਕ ਹਿਰਾਸਤ ‘ਚ ਲੈ ਲਿਆ ਗਿਆ। ਇਸ ਵਫ਼ਦ ‘ਚ 6 ਸੰਸਦ ਮੈਂਬਰ ਅਤੇ 2 ਪਾਰਟੀ ਵਿਧਾਇਕ ਸ਼ਾਮਲ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਉਨ੍ਹਾਂ ਦੇ ਦਲ ਨੂੰ ਹਵਾਈ ਅੱਡੇ ਤੋਂ ਹਿਰਾਸਤ ‘ਚ ਲਿਆ ਗਿਆ ਹੈ। ਲੋਕਾਂ ਨਾਲ ਮਿਲਣਾ ਸਾਡਾ ਜਮਹੂਰੀ ਹੱਕ ਹੈ। ਉਨ੍ਹਾਂ ਕਿਹਾ ਕਿ ਅਸਾਮ ‘ਚ ਸੰਕਟਕਾਲ ਵਰਗੇ ਹਾਲਾਤ ਹਨ।