ਪਿੰਡ ਜੈਦ ਵਿੱਚ ਸੱਤਵਾਂ ਕਬੱਡੀ ਟੂਰਨਾਮੈਂਟ ਬੜੀ ਧੂਮ ਧਾਮ ਨਾਲ ਹੋਇਆ ਸੰਪੰਨ

ਭੁਲੱਥ — ਭੁਲੱਥ ਸਬ- ਡਵੀਜ਼ਨ ਦੇ ਪਿੰਡ ਜੈਦ ਵਿਖੇਂ ਦਸਮੇਸ਼ ਸਪੋਰਟਸ ਕਲੱਬ ਅਤੇ ਐਨਆਰਆਈਜ ਦੇ ਸਾਂਝੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਬੜੀ ਧੂਮ ਧਾਮ ਨਾਲ ਸੰਪੰਨ ਹੋਇਆਂ। ਜਿਸ ਵਿਚ ਰਣਜੀਤ ਸਿੰਘ ਰਾਣਾ ਇੰਚਾਰਜ ਹਲਕਾ ਭੁਲੱਥ ਨੇ ਵਿਸ਼ੇਸ਼ ਤੌਰ ਤੇ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ,ਇਸ ਮੌਕੇ ਸਮੂਹ ਸਪੋਰਟਸ ਕਲੱਬ ਵੱਲੋਂ ਰਣਜੀਤ ਸਿੰਘ ਰਾਣਾ ਦਾ ਸਨਮਾਨ ਕੀਤਾ ਗਿਆ,ਇਸ ਮੌਕੇ ਰਣਜੀਤ ਸਿੰਘ ਰਾਣਾ ਨੇ ਅਜਿਹੇ ਕਬੱਡੀ ਟੂਰਨਾਮੈਂਟ ਕਰਵਾਉਣ ਤੇ ਪਿੰਡ ਵਾਸੀਆਂ ਅਤੇ ਸਮੂਹ ਕਲੱਬ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਭ ਨੂੰ ਰਲ ਮਿਲ ਕੇ ਅਜਿਹੇ ਟੂਰਨਾਮੈਂਟ ਅਤੇ ਖੇਡ ਮੇਲੇ ਕਰਵਾਉਣੇ ਚਾਹੀਦੇ ਹਨ ਕਿਉਂਕਿ ਅਜਿਹੇ ਖੇਡ ਮੇਲੇ ਕਰਵਾਉਣ ਨਾਲ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਖੇਡਾਂ ਵੱਲ ਆਕਰਸ਼ਿਤ ਕਰਨ ਵਿੱਚ ਸਹਿਯੋਗ ਮਿਲਦਾ ਹੈ|ਦਰਸ਼ਕਾਂ ਨੇ ਇਨ੍ਹਾਂ ਮੈਚਾਂ ਦਾ ਭਰਪੂਰ ਆਨੰਦ ਮਾਣਿਆ,ਰਾਣਾ ਨੇ ਆਖਿਆ ਕਿ ਸਾਨੂੰ ਖੇਡ ਮੇਲਿਆਂ ਦੀ ਤਰ੍ਹਾਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਮੋਰਚੇ ਵਿੱਚ ਵੀ ਸ਼ਿਰਕਤ ਕਰਨੀ ਚਾਹੀਦੀ ਹੈ|

ਨਾਲ ਹੀ ਉਨ੍ਹਾਂ ਆਖਿਆ ਕਿ ਨੌਜਵਾਨ ਦੇਸ਼ ਦਾ ਸਰਮਾਇਆ ਹਨ ਅਤੇ ਨੌਜਵਾਨਾਂ ਨੂੰ ਸਿਆਸਤ ਵਿੱਚ ਵੀ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ,ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਦਲਵਿੰਦਰ ਸਿੰਘ ਕੰਗ ਜਨਰਲ ਸਕੱਤਰ,ਬੂਟਾ ਸਿੰਘ ਬੇਗੋਵਾਲ ਜਰਨਲ ਸਕੱਤਰ ਯੂਥ ਕਾਂਗਰਸ ਹਲਕਾ ਭੁਲੱਥ,ਯਸ਼ਪਾਲ ਸ਼ਰਮਾ,ਏ.ਐਸ.ਆਈ ਰਸ਼ਪਾਲ ਸਿੰਘ,ਏ.ਐਸ.ਆਈ ਜਰਨੈਲ ਸਿੰਘ,ਨਿਰਮਲ ਸਿੰਘ ਗੋਗੀ,ਪ੍ਰੀਤਮ ਸਿੰਘ ਬਾਗਵਾਨਪੁਰ,ਜਗਤਾਰ ਸਿੰਘ ਧਾਲੀਵਾਲ ਖੱਦਰ,ਜਸਪਾਲ ਸਿੰਘ ਪ੍ਰੈਟੀ ਪ੍ਰਧਾਨ ਸਪੋਰਟਸ ਕਲੱਬ ਜੈਦ,ਰਾਮਪਾਲ ਸਿੰਘ ਉਪ ਪ੍ਰਧਾਨ,ਬਲਵਿੰਦਰ ਸਿੰਘ ਸੈਕਟਰੀ, ਰਛਪਾਲ ਸਿੰਘ ਕੈਸ਼ੀਅਰ,ਬੂਟਾ ਸਿੰਘ ਸੈਕਟਰੀ ਅਵਤਾਰ ਸਿੰਘ ਮੈਂਬਰ,ਜਰਨੈਲ ਸਿੰਘ ਮੈਂਬਰ ਸੁੱਖਾ ਚੀਮਾ ਮੈਂਬਰ,ਬਲਵੰਤ ਸਿੰਘ ਮੈਂਬਰ ਲੱਕੀ ਕੈਨੇਡਾ, ਕੇਹਰ ਸਿੰਘ ਮੈਂਬਰ ,ਨਰਿੰਦਰ ਸਿੰਘ ਮੈਂਬਰ, ਹਰਵਿੰਦਰ ਸਿੰਘ, ਬਿੱਟੂ ਮੈਂਬਰ,ਦਲਜੀਤ ਸਿੰਘ ਟੋਨੀ ਜੈਦ,ਰਵਿੰਦਰ ਸਿੰਘ ਸੋਨੂੰ,ਤਜਿੰਦਰਪਾਲ ਸਿੰਘ ਪੀ.ਏ ਆਦਿ ਹਾਜ਼ਰ ਸਨ|

Install Punjabi Akhbar App

Install
×