7 ਅਪ੍ਰੈਲ: ਵਿਸ਼ਵ ਸਿਹਤ ਦਿਵਸ

Gobinder Singh Dhindsa 7 April - World Health Day-1aaa

ਤੰਦਰੁਸਤੀ ਅਨਮੋਲ ਖ਼ਜ਼ਾਨਾ ਹੈ ਅਤੇ ਇਸ ਦਾ ਅਹਿਸਾਸ ਓਦੋਂ ਹੁੰਦਾ ਹੈ, ਜਦੋਂ ਕੋਈ ਵਿਅਕਤੀ ਬਿਮਾਰੀ ਦੀ ਚਪੇਟ ਵਿੱਚ ਆਉਂਦਾ ਹੈ। ਕਿਸੇ ਵਿਅਕਤੀ ਨੂੰ ਬਿਮਾਰੀ ਲੱਗਣਾ ਉਸ ਇਨਸਾਨ ਦੀ ਆਪਣੀ ਸਿਹਤ ਪ੍ਰਤੀ ਵਰਤੀ ਅਣਗਹਿਲੀ ਦਾ ਸਿੱਟਾ ਹੁੰਦਾ ਹੈ। ਦੁਨੀਆਂ ਭਰ ਵਿੱਚ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦੁਆਰਾ ਜਿਨੇਵਾ ਵਿਖੇ ਸਾਲ 1948 ਵਿੱਚ ਪਹਿਲੀ ਵਾਰ ਵਿਸ਼ਵ ਸਿਹਤ ਸਭਾ ਰੱਖੀ ਗਈ ਜਿੱਥੇ 7 ਅਪ੍ਰੈਲ ਨੂੰ ਸਲਾਨਾ ਤੌਰ ਤੇ ਵਿਸ਼ਵ ਸਿਹਤ ਦਿਵਸ ਦੇ ਰੂਪ ਵਿੱਚ ਮਨਾਉਣ ਲਈ ਫੈਸਲਾ ਕੀਤਾ ਗਿਆ। ਸਾਲ 1950 ਵਿੱਚ ਪਹਿਲੀ ਵਾਰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ ਅਤੇ ਉਸ ਵੇਲੇ ਇਸ ਦਾ ਵਿਸ਼ਾ ”ਆਪਣੀਆਂ ਸਿਹਤ ਸੇਵਾਵਾਂ ਨੂੰ ਜਾਣੋੇ” ਸੀੇ।
ਦੁਨੀਆਂ ਦੀ ਤਕਰੀਬਨ 12 ਪ੍ਰਤੀਸ਼ਤ ਆਬਾਦੀ ਆਪਣੇ ਘਰੇਲੂ ਬਜਟ ਦਾ ਘੱਟੋ ਘੱਟ 10 ਪ੍ਰਤੀਸ਼ਤ ਹਿੱਸਾ ਆਪਣੀ ਸਿਹਤ ਸੰਭਾਲ ਤੇ ਖ਼ਰਚ ਕਰਦੀ ਹੈ। ਇਸ ਤ੍ਰਾਸਦੀ ਹੈ ਕਿ ਸੰਸਾਰ ਦੀ ਅੱਧੀ ਆਬਾਦੀ ਅਜੇ ਵੀ ਜ਼ਰੂਰੀ ਸਿਹਤ ਸੇਵਾਵਾਂ ਤੋਂ ਬਾਂਝੀ ਹੈ ਅਤੇ ਵਿਸ਼ਵ ਸਿਹਤ ਦਿਵਸ ਤੇ ਇਸ ਵਰ੍ਹੇ ਦਾ ਵਿਸ਼ਾ “ਵਿਆਪਕ ਸਿਹਤ ਕਵਰੇਜ” ਹੈ। ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੇ 2030 ਤੱਕ ਵਿਆਪਕ ਸਿਹਤ ਕਵਰੇਜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਲਈ ਸਹਿਮਤੀ ਦਿੱਤੀ ਹੈ।
ਇੱਕ ਅਧਿਐਨ ਵਿੱਚ ਪਤਾ ਲੱਗਿਆ ਹੈ ਕਿ ਦੁਨੀਆ ਭਰ ਵਿੱਚ 10 ਕਰੋੜ ਲੋਕ ਸਲੀਪ ਏਪਨੀਆ ਭਾਵ ਚੰਗੀ ਨੀਂਦ ਨਾ ਆਉਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਡਾਕਟਰਾਂ ਅਨੁਸਾਰ ਸਰੀਰ ਲਈઠ6 ਤੋਂ 8 ਘੰਟੇ ਨੀਂਦ ਜ਼ਰੂਰੀ ਹੈ।
ਸਮੇਂ ਦੀ ਲੋੜ ਹੈ ਕਿ ਬਿਮਾਰੀਆਂ ਤੋਂ ਬਚਣ ਲਈ ਸਿਹਤ ਪ੍ਰਤੀ ਆਪਣੇ ਅਵੇਸਲੇ ਰਵੱਈਏ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਤਾਂ ਜੋ ਤੰਦਰੁਸਤੀ ਦਾ ਆਨੰਦ ਬਣਿਆ ਰਹੇ। ਡਾਕਟਰਾਂ ਅਨੁਸਾਰ ਚੰਗੀ ਸਿਹਤ ਲਈ ਸੰਤੁਲਿਤ ਘਰ ਦੇ ਭੋਜਨ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਬਾਜ਼ਾਰੀ ਸਾਮਾਨ ਜਾਂ ਫਾਸਟ ਫੂਡ ਦਾ ਤਿਆਗ ਕਰਨਾ ਚਾਹੀਦਾ ਹੈ। ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ ਅਤੇ ਰੋਜ਼ਾਨਾ ਕਸਰਤ ਜਾਂ ਸੈਰ ਨੂੰ ਆਪਣੇ ਨਿਤਨੇਮ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਪੀਣ ਲਈ ਸਾਫ਼ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਦੂਸ਼ਿਤ ਪਾਣੀ ਵੀ ਬਿਮਾਰੀਆਂ ਨੂੰ ਖੁੱਲ੍ਹਾ ਸੱਦਾ ਹੈ। ਹਰ ਤਰ੍ਹਾਂ ਦੇ ਨਸ਼ਿਆ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਸ਼ਰਾਬ ਨਾਲ ਲੀਵਰ ਖਰਾਬ ਹੋ ਜਾਂਦਾ ਹੈ ਅਤੇ ਪੈਨਕ੍ਰੀਜ ਗ੍ਰੰਥੀ ਵਿੱਚ ਸੋਜ ਆ ਜਾਂਦੀ ਹੈ। ਤੰਬਾਕੂ ਨਾਲ ਮੂੰਹ ਅਤੇ ਗਲੇ ਦਾ ਕੈਂਸਰ, ਸਿਗਰੇਟ ਪੀਣ ਨਾਲ ਸਾਹ ਨਲੀ ਦਾ ਕੈਂਸਰ ਹੁੰਦਾ ਹੈ।
ਸਾਲ ਵਿੱਚ ਘੱਟੋ ਘੱਟ ਇੱਕ ਵਾਰ ਮੈਡੀਕਲ ਚੈੱਕਅੱਪ ਕਰਵਾਉਣਾ ਚਾਹੀਦਾ ਹੈ। ਸੋਨੋਗ੍ਰਾਫੀ ਨਾਲ ਸ਼ੁਰੂਆਤੀ ਦੌਰ ਵਿੱਚ ਹੀ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ। ਵੱਖੋ ਵੱਖਰੇ ਧਾਰਮਿਕ ਗ੍ਰੰਥਾਂ ਵਿੱਚ ਵੀ ਸਿਹਤ ਪ੍ਰਤੀ ਜਾਗਰੂਕ ਹੋਣ ਦੇ ਸੰਦੇਸ਼ ਦਿੱਤੇ ਗਏ ਹਨ। ਸਿਹਤਮੰਦ ਹੋ ਕੇ ਹੀ ਦੁਨੀਆਂ ਦੇ ਰੰਗ ਮਾਣੇ ਜਾ ਸਕਦੇ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਆਪਣੀ ਸਿਹਤ ਦੀ ਸਾਂਭ ਸੰਭਾਲ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਪਹਿਚਾਣੀ ਜਾਵੇ।

ਗੋੰਿਬੰਦਰ ਸਿੰਘ ਢੀਂਡਸਾ
bardwal.gobinder@gmail.com

Install Punjabi Akhbar App

Install
×