ਟਾਰੌਂਗਾ ਜ਼ੂ ਲਈ ਹਸਪਤਾਲ ਦੇ ਆਧੁਨਿਕੀ ਕਰਣ ਲਈ 77 ਮਿਲੀਅਨ ਡਾਲਰਾਂ ਦਾ ਪੈਕੇਜ ਜਾਰੀ

ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸਿਡਨੀ ਦੇ ਟਾਰੌਂਗਾ ਜ਼ੂ ਵਿੱਚ ਜਾਨਵਰਾਂ ਦੇ ਸਹੀ ਇਲਾਜ ਲਈ ਇੱਕ ਆਧੁਨਿਕ ਹਸਪਤਾਲ ਬਣਾਉਣ ਲਈ ਰਾਜ ਸਰਕਾਰ ਵੱਲੋਂ 77 ਮਿਲੀਅਨ ਡਾਲਰ ਦਾ ਫੰਡ ਜਾਰੀ ਕਰ ਦਿੱਤਾ ਗਿਆ ਹੈ। ਇਸ ਨਵੇਂ ਬਣਨ ਵਾਲੇ ਹਸਪਤਾਲ ਅੰਦਰ ਦਵਾਈਆਂ ਦੇ ਰੱਖ ਰਖਾਅ ਤੋਂ ਲੈ ਕੇ ਜਾਨਵਰਾਂ ਦੇ ਹਰ ਤਰ੍ਹਾਂ ਦੇ ਇਲਾਜ ਦੀ ਸਹੂਲਤ ਹੋਵੇਗੀ ਅਤੇ ਉਹ ਵੀ ਸੰਸਾਰ ਪੱਧਰ ਦੀਆਂ ਆਧਨਿਕ ਸਹੂਲਤਾਂ ਅਤੇ ਇਲਾਜਾਂ ਦੇ ਨਾਲ ਲੈਸ। ਇਸ ਹਸਪਤਾਲ ਦੀ ਜ਼ਦ ਅੰਦਰ ਟਾਰੌਂਗਾ ਸਿਡਨੀ ਅਤੇ ਪੱਛਮੀ ਪਲੇਨਜ਼ ਜ਼ੂ ਵੀ ਆਉਣਗੇ। ਰਾਜ ਸਰਕਾਰ ਇਸ ਵਾਸਤੇ 37.2 ਮਿਲੀਅਨ ਡਾਲਰ ਦਾ ਫੰਡ ਆਪਣੇ 2020-21 ਦੇ ਬਜਟ ਰਾਹੀਂ ਪੇਸ਼ ਕਰੇਗੀ ਅਤੇ ਇਹ ਪਹਿਲਾਂ ਤੋਂ ਹੀ ਐਲਾਨੇ ਗਏ 3.2 ਮਿਲੀਅਨ ਡਾਲਰਾਂ ਦੇ ਬਜਟ ਤੋਂ ਵਖਰਾ ਅਤੇ ਵਾਧੂ ਹੋਵੇਗਾ। ਇਯ ਤੋਂ ਇਲਾਵਾ 35.9 ਮਿਲੀਅਨ ਡਾਲਰਾਂ ਦਾ ਫੰਡ ਨਿਜੀ ਦਾਨੀਆਂ ਅਤੇ ਸੰਸਥਾਵਾਂ ਕੋਲੋਂ ਮੁਹੱਈਆ ਹੋਵੇਗਾ ਅਤੇ ਉਕਤ ਹਸਪਤਾਲ 2024 ਤੱਕ ਬਣ ਕੇ ਤਿਆਰ ਹੋ ਜਾਵੇਗਾ। ਖ਼ਜ਼ਾਨਾ ਮੰਤਰੀ ਸ੍ਰੀ ਡੋਮਿਨਿਕ ਪੈਰੋਟੈਟ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਟਾਰੌਂਗਾ -ਸਿਡਨੀ ਹਾਰਬਰ ਦਾ ਇੱਕ ਅਜਿਹਾ ਆਈਕਨ ਹੈ ਜਿੱਥੇ ਕਿ ਹਰ ਸਾਲ ਇੱਕ ਮਿਲੀਅਨ ਤੋਂ ਵੀ ਜ਼ਿਆਦਾ ਲੋਕ 350 ਅਲੱਗ ਅਲੱਗ ਪ੍ਰਜਾਤੀਆਂ ਦੇ 4,000 ਤੋਂ ਵੀ ਵੱਧ ਜਾਨਵਰਾਂ ਨੂੰ ਦੇਖਣਾ ਦਾ ਆਨੰਦ ਮਾਣਨ ਆਉਂਦੇ ਹਨ। ਵਾਤਾਵਰਣ ਮੰਤਰੀ ਸ੍ਰੀ ਮੈਟ ਕੀਨ ਨੇ ਕਿਹਾ ਕਿ ਨਵੇਂ ਹਸਪਤਾਲ ਦੀ ਇਸ ਸਹੂਲਤ ਕਾਰਨ ਹਰ ਸਾਲ 1,500 ਇਲਾਜ ਦੇ ਮਾਮਲੇ ਨਿਪਟਾਏ ਜਾ ਸਕਣਗੇ, ਸਾਲਾਨਾ 3,000 ਸਰਜਰੀਆਂ ਕੀਤੀਆਂ ਜਾ ਸਕਣਗੀਆਂ ਅਤੇ ਜਾਨਵਰਾਂ ਦੀ ਸਹੀ ਸਿਹਤ ਸੁਵਿਧਾਵਾਂ ਦਾ ਧਿਆਨ ਅਤੇ ਲਗਾਤਾਰ ਚੈਕਅਪ ਕੀਤੇ ਜਾ ਸਕਣਗੇ।

ਨੋਰਥ ਸ਼ੋਰ ਦੇ ਐਮ.ਪੀ. ਸ੍ਰੀ ਫੈਲਿਸਿਟੀ ਵਿਲਸਨ ਨੇ ਇਸ ਪ੍ਰਾਜੈਕਟ ਲਈ ਖ਼ੁਸ਼ੀ ਜ਼ਾਹਿਰ ਕਰਦਿਆਂ ਰਾਜ ਸਰਕਾਰ ਦਾ ਧੰਨਵਾਦ ਕੀਤਾ ਹੈ।

Install Punjabi Akhbar App

Install
×