77 ਸਾਲਾਂ ਬਾਅਦ ਪਾਕਿਸਤਾਨ ਆਪਣੇ ਜੱਦੀ ਪਿੰਡ ਪਹੁੰਚੇ ਪੂਰਨ ਸਿੰਘ ਦਾ ਹੋਇਆ ਨਿੱਘਾ ਸੁਆਗਤ !

ਪਾਕਿਸਤਾਨ: ਭਾਰਤ ਅਤੇ ਪਾਕਿਸਤਾਨ ਦੀ ਵੰਡ ਕਾਰਨ ਲੱਖਾਂ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ। ਇਨ੍ਹਾਂ ਵਿੱਚ ਪੰਜਾਬ (ਪਟਿਆਲਾ) ਦਾ 98 ਸਾਲਾ ਪੂਰਨ ਸਿੰਘ ਵੀ ਸ਼ਾਮਲ ਹੈ। ਅਜਿਹੇ ‘ਚ ਜਦੋਂ ਪੂਰਨ ਸਿੰਘ 77 ਸਾਲਾਂ ਬਾਅਦ ਪਾਕਿਸਤਾਨ ਸਥਿਤ ਆਪਣੇ ਜੱਦੀ ਪਿੰਡ ਪਹੁੰਚਿਆ ਤਾਂ ਉਨ੍ਹਾਂ ਦੀਆਂ ਅੱਖਾਂ ‘ਚ ਖੁਸ਼ੀ ਦੇ ਹੰਝੂ ਆ ਗਏ। ਪਿੰਡ ਵਾਲਿਆਂ ਨੇ ਉਸ ਦਾ ਨਿੱਘਾ ਸੁਆਗਤ ਕੀਤਾ ।

ਇਸ ਮਿਲਨੀ ਦੀ ਵੀਡਿਓ ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਨੇ ਆਪਣੇ ਯੂਟਿਊਬ ਚੈਨਲ (ਪੰਜਾਬੀ ਲਹਿਰ ਟੀਵੀ) ‘ਤੇ ਸ਼ੇਅਰ ਕੀਤਾ ਹੈ। ਜਿਸ ਵਿੱਚ ਬਜ਼ੁਰਗ ਪੂਰਨ ਸਥਾਨਕ ਲੋਕਾਂ ਨਾਲ ਮੁਲਾਕਾਤ ਅਤੇ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਮੁਤਾਬਕ ਪੂਰਨ ਸਿੰਘ ਪਾਕਿਸਤਾਨ ਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਕੋਟ ਦੇਸ ਰਾਜ ਇਲਾਕੇ ਵਿੱਚ ਆਪਣੇ ਜੱਦੀ ਪਿੰਡ ਪਹੁੰਚਿਆ ਸੀ। ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਪੂਰਨ ਸਿੰਘ ਦੇ ਪਿੰਡ ‘ਚ ਦਾਖਲ ਹੁੰਦੇ ਹੀ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕਰਦੇ ਹਨ। ਕੁਝ ਲੋਕ ਆਪਣੇ ਘਰਾਂ ਦੀ ਛੱਤ ਤੋਂ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕਰਦੇ ਹਨ। ਇਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਢੋਲ ਢਮੱਕੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ।

ਨਾਸਿਰ ਢਿੱਲੋਂ (ਪਾਕਿਸਤਾਨ)