ਅਕਾਲ ਗਰੁੱਪ ਆਫ ਇੰਸਟੀਚਿਊਟਸ ਸੰਗਰੂਰ  ਵਲੋਂ  75ਵੇਂ  ਸਵਤੰਤਰਤਾ ਸਮਾਰੋਹ ਦਾ ਆਯੋਜਨ

ਸੰਤ ਅਤਰ ਸਿੰਘ ਜੀ ਮਹਾਰਾਜ ਦੇ ਸੰਕਲਪਾਂ ਨੂੰ ਸਮਰਪਿਤ ਅਕਾਲ ਗਰੁੱਪ ਆਫ ਇੰਸਟੀਚਿਊਟਸ ਸੰਗਰੂਰ ਵਲੋਂ ਚੇਅਰਮੈਨ ਸ੍ਰ. ਕਰਨਵੀਰ ਸਿੰਘ ਸਿਬੀਆ ਦੀ ਸੁਚੱਜੀ ਅਗਵਾਈ ਹੇਂਠ 75ਵੇਂ ਸਵਤੰਤਰਤਾ  ਦਿਵਸ ਨੂੰ ਬਹੁਤ ਹੀ ਸ਼ਾਨਦਾਰ ਅਤੇ ਨਿਵੇਕਲੇ ਢੰਗ ਨਾਲ ਅਕਾਲ ਡਿਗਰੀ ਕਾਲਜ ਫ਼ਾਰ ਵਿਮੈਨ ਅਤੇ ਅਕਾਲ ਕਾਲਜੀਏਟ ਸਕੂਲ ਸੰਗਰੂਰ ਵਿਖੇ ਮਨਾਇਆ ਗਿਆ।  ਡਾ. ਇੰਦੂ ਰਿਹਾਨੀ ਪ੍ਰੋਫੈਸਰ ਸ਼ੂਲਿਨੀ ਯੂਨੀਵਰਸਿਟੀ , ਹਿਮਾਚਲ ਪ੍ਰਦੇਸ਼ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਉਹਨਾਂ ਨੇ ਆਪਣੇ ਭਾਵ ਪ੍ਰਗਟ ਕਰਦੇ ਹੋਏ ਕਿਹਾ ਕਿ ਆਜ਼ਾਦੀ ਸਾਨੂੰ ਬਹੁਤ ਕੁਰਬਾਨੀਆਂ ਦੇਕੇ ਮਿਲੀ ਹੈ ਸਾਨੂੰ ਆਪਣੇ ਸ਼ਹੀਦਾਂ ਦੀ ਕਦਰ ਕਰਨੀ ਚਾਹੀਦੀ ਹੈ ।

 ਇਹ ਸਮਾਗਮ ਪੂਰੀ ਤਰਾਂ ਵਿਧੀਵੱਧ ਸੀ ਜੋ ਹਰ ਇੱਕ ਨੂੰ ਪ੍ਰਭਾਵਿਤ ਕਰ ਰਿਹਾ ਸੀ ਇਹ ਵਿਸ਼ੇਸ਼ ਸਮਾਗਮ ਸੂਬੇਦਾਰ ਕਰਮ ਸਿੰਘ ਪਿੰਡ ਮੱਲੀਆਂ ਜ਼ਿਲਾ ਬਰਨਾਲਾ ਫਸਟ ਸਿੱਖ ਰੈਜੇਮੈਂਟ ਜਿੰਨਾ ਨੂੰ ਭਾਰਤ ਦਾ ਸਰਵੋਤਮ ਐਵਾਰਡ ਪਰਮਵੀਰ ਚੱਕਰ ਮਿਲਿਆ ਸੀ ਭਾਰਤ ਦੇ ਪਹਿਲੇ ਸੈਨਿਕ ਸਨ ਉਹਨਾਂ ਨੂੰ ਮਿਲਟਰੀ ਮੈਡਲ ਦਿੱਤਾ ਗਿਆ ਸੀ ਉਹਨਾਂ ਨੂੰ ਉਚੇਚੇ ਤੌਰ ਤੇ ਯਾਦ ਕੀਤਾ ਗਿਆ  ਉਹਨਾਂ ਦੇ ਪਰਿਵਾਰ ਵਿਚੋਂ ਉਹਨਾਂ ਦੇ ਸਪੁੱਤਰ ਸ੍ਰ . ਹਰਜੀਤ ਸਿੰਘ ਅਤੇ ਪੋਤਰੇ ਸ੍ਰ . ਪ੍ਰਦੀਪ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ  ਉਹਨਾਂ ਨੂੰ ਇਸ ਮੌਕੇ ਸਨਮਾਨਿਤ ਕੀਤਾ ਗਿਆ  ਐਨ .ਸੀ .ਸੀ ਕੈਡਿਟ ਵਲੋਂ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਰਾਸ਼ਟਰ ਗਾਨ ਹੋਇਆ ਸਕੇਟਿੰਗ ਟੀਮਾਂ ਅਤੇ ਜਿਮਨਾਸਟਿਕ ਦੇ ਖਿਡਾਰੀਆਂ ਨੇ ਬਹੁਤ ਕਮਾਲ ਦੀ ਪੇਸ਼ਕਾਰੀ ਕੀਤੀ ਇੰਸਟੀਚਿਊਟਸ ਦੀਆਂ ਵਿਦਿਆਰਥਣਾਂ ਵਲੋਂ 1947 ਦੇ ਦਰਦਨਾਕ ਸੰਤਾਪ ਨਾਲ ਸਬੰਧਿਤ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ ਜਿੰਨਾ ਵਿਚ ਭਾਸ਼ਣ , ਕਵਿਤਾ ਗਾਇਨ , ਸਮੂਹਿਕ ਗਾਇਨ , ਡਾਂਸ , ਸਕਿੱਟ ਅਤੇ ਥੀਏਟਰ ਨਾਟਕ ਪ੍ਰਮੁੱਖ ਸਨ ਜੇਤੂ ਵਿਦਿਆਰਥਣਾ ਨੂੰ ਇਨਾਮ ਦਿੱਤੇ ਗਏ ਇਸ ਅਵਸਰ ਤੇ ਉਚੇਚੇ ਤੌਰ ਤੇ ਤਿਆਰ ਕੀਤੀ ਜੰਗੀ ਨਾਇਕਾਂ ਦੀ ਗੈਲਰੀ ਮਹਿਮਾਨਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ  ਚੇਅਰਮੈਨ ਅਕਾਲ ਗਰੁੱਪ ਆਫ ਇੰਸਟੀਚਿਊਟਸ ਸ੍ਰ . ਕਰਨਵੀਰ ਸਿੰਘ ਸਿਬੀਆ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਕਿਹਾ ਕਿ ਅਕਾਲ ਗਰੁੱਪ ਆਫ ਇੰਸਟੀਚਿਊਟਸ ਇਲਾਕੇ ਦੀਆਂ ਵਿਦਿਆਰਥਣਾ ਨੂੰ ਕਿੱਤਾ ਮੁੱਖੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਸਮੇ ਵਿਚ ਅਕਾਲ ਇੰਸਟੀਚਿਊਟਸ ਨੂੰ ਅਕਾਲ ਯੂਨੀਵਰਸਿਟੀ ਸੰਗਰੂਰ ਵਿਖੇ ਬਣਾਉਣ ਦਾ ਸੁਪਨਾ ਹੈ ਅਕਾਲ ਗਰੁੱਪ ਇਸ ਗੱਲ ਨੂੰ ਮਹਿਸੂਸ ਕਰਦਾ ਹੈ ਕਿ ਵਿਦਿਆਰਥਣਾ ਨੂੰ 1947 ਦੀ ਵੰਡ ਦੇ ਇਤਿਹਾਸ ਨਾਲ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਨਵੀਂ ਪਨੀਰੀ 1947 ਦੇ ਦਰਦਨਾਕ ਸੰਤਾਪ ਨੂੰ ਮਹਿਸੂਸ ਨਹੀਂ ਕਰ ਸਕਦੀ  ਅਕਾਲ ਇੰਸਟੀਚਿਊਟਸ ਦਾ ਉਪਰਾਲਾ ਹੈ ਕਿ ਸਾਡੇ ਇਤਿਹਾਸਕ ਦਿਨ 15 ਅਗਸਤ ਅਤੇ 26 ਜਨਵਰੀ ਨੂੰ ਬਹੁਤ ਸੁਚੱਜੇ ਢੰਗ ਨਾਲ ਮਨਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲਿਆਂ ਪੀੜੀਆਂ ਸਾਡੇ ਇਤਿਹਾਸ ਤੋਂ ਜਾਣੂ ਹੋਣ  ਅਸੀਂ ਆਪਣੇ ਆਜ਼ਾਦੀ ਘੁਲਾਟੀਆਂ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਨਮਨ ਕਰੀਏ ਤਾਂ ਜੋ ਨਵੀਂ ਪੀੜੀ ਸਾਡੇ ਇਸ ਇਤਿਹਾਸ ਤੋਂ ਜਾਣੂ ਹੋ ਸਕੇ ਇਸ ਮੌਕੇ ਵਿਦਿਆਰਥਣਾ ਮੈਨੇਜਮੈਂਟ ਮੈਂਬਰਜ਼ , ਸਮੂਹ ਸਟਾਫ ਮੈਂਬਰਜ਼ , ਪ੍ਰੈਸ ਅਤੇ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਵਲੋਂ ਸ਼ਮੂਲੀਅਤ ਕੀਤੀ ਗਈ 

Install Punjabi Akhbar App

Install
×