ਨਿਊਯਾਰਕ ‘ਚ 709 ਕੈਰਟ ਦਾ ਹੀਰਾ 65 ਲੱਖ ਡਾਲਰ ‘ਚ ਨਿਲਾਮ

diamond

ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਅਰਾ ਲਿਓਨ ‘ਚ ਮਿਲਿਆ 709 ਕੈਰਟ ਦਾ ਹੀਰਾ 65 ਲੱਖ ਡਾਲਰ ਤੋਂ ਵੱਧ ‘ਚ ਵਿਕਿਆ ਹੈ | ਰਾਪਾਪੋਰਟ ਸਮੂਹ ਅਨੁਸਾਰ ਇਹ ਹੀਰਾ 14ਵੀਂ ਸਦੀ ਤੱਕ ਲੱਭਿਆ ਗਿਆ ਸਭ ਤੋਂ ਵੱਡਾ ਹੀਰਾ ਹੈ, ਜੋ ਸੀਅਰਾ ਲਿਓਨ ਦੀ ਸਰਕਾਰ ਵਲੋਂ ਨਿਊਯਾਰਕ ‘ਚ ਨਿਲਾਮ ਕੀਤਾ ਗਿਆ ਹੈ | ਕੰਪਨੀ ਦਾ ਕਹਿਣਾ ਹੈ ਕਿ 59 ਫ਼ੀਸਦੀ ਰਕਮ ਪੱਛਮੀ ਅਫ਼ਰੀਕੀ ਮੁਲਕ ਦੀ ਸਰਕਾਰ ਕੋਲ ਜਾਵੇਗੀ, ਜਦਕਿ 26 ਫ਼ੀਸਦੀ ਰਕਮ ਉਨ੍ਹਾਂ ਲੋਕਾਂ ਕੋਲ ਜਾਵੇਗੀ ਜਿਨ੍ਹਾਂ ਨੇ ਇਹ ਹੀਰਾ ਲੱਭਿਆ ਹੈ | ਮਾਰਚ ‘ਚ ਇਸ ਦੀ ਖੋਜ ਕਾਰਨ ਇਕ ਸਨਸਨੀ ਪੈਦਾ ਹੋਈ | ਰਾਪਾਪੋਰਟ ਸਮੂਹ ਨੇ ਇਸ ਦੀ ਨਿਲਾਮੀ ਮੌਕੇ ਇਸ ਦਾ ਨਾਂਅ ‘ਸ਼ਾਂਤੀ ਹੀਰਾ’ ਰੱਖਿਆ ਤੇ ਕਿਹਾ ਕਿ ਇਸ ਦੀ ਵਿਕਰੀ ਨਾਲ ਇਸ ਖ਼ੇਤਰ ‘ਚ ਜੀਵਨ ਬਚਾਓ ਢਾਂਚਾ ਪ੍ਰਦਾਨ ਹੋਵੇਗਾ | ਇਸ ਹੀਰੇ ਨੂੰ ਬਿ੍ਟਿਸ਼ ਜਿਊਲਰ ਲਾਰੈਂਸ ਗਰਾਫ਼ ਨੇ ਖਰੀਦਿਆ | ਸਰਕਾਰ ਇਸ ਹੀਰਾ ਦੀ ਨਿਲਾਮੀ ਕੀਮਤ 7 ਮਿਲੀਅਨ ਡਾਲਰ ਸੋਚ ਰਹੀ ਸੀ ਪਰ ਇਹ 65 ਲੱਖ ਡਾਲਰ ‘ਚ ਨਿਲਾਮ ਹੋਇਆ |

Install Punjabi Akhbar App

Install
×