ਨੋਟਬੰਦੀ ਦੌਰਾਨ ਕੰਪਨੀਆਂ ਨੇ ਕੀਤੀ 7,000 ਕਰੋੜ ਰੁਪਏ ਦੀ ਹੇਰਾਫੇਰੀ

DEMONETISATION

ਕੇਂਦਰੀ ਮੰਤਰੀ ਪੀ. ਪੀ. ਚੌਧਰੀ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ, ਨੋਟਬੰਦੀ ਦੇ ਦੌਰਾਨ ਕੰਪਨੀਆਂ ਦੇ ਬੈਂਕ ਖਾਤਿਆਂ ‘ਚ ਕਰੀਬ 7,000 ਕਰੋੜ ਰੁਪਏ ਜਮ੍ਹਾ ਕੀਤੇ ਗਏ ਅਤੇ ਬਾਅਦ ‘ਚ ਕੱਢ ਲਏ ਗਏ।  ਜਾਂਚ ‘ਚ ਇਹ ਪੈਸਾ ਅਪੰਜੀਕ੍ਰਿਤ ਕੀਤੀਆਂ ਗਈਆਂ 2.24 ਲੱਖ ਕੰਪਨੀਆਂ ‘ਚੋਂ ਸਿਰਫ ਤਿੰਨ ਫੀਸਦੀ ਕੰਪਨੀਆਂ ‘ਚ ਜਮ੍ਹਾ ਹੋਣ ਦੀ ਗੱਲ ਸਾਹਮਣੇ ਆਈ ਹੈ। ਕਾਲੇਧਨ ਦੇ ਖਿਲਾਫ ਕਾਰਵਾਈ ਤੇਜ਼ ਕਰਦੇ ਹੋਏ ਸਰਕਾਰ ਨੇ 2.24 ਲੱਖ ਤੋਂ ਜ਼ਿਆਦਾ ਕੰਪਨੀਆਂ ਦਾ ਨਾਂ ਅਧਿਕਾਰਿਕ ਰਿਕਾਰਡ ਤੋਂ ਹਟਾ ਦਿੱਤਾ ਸੀ ਕਾਲੇਧਨ ਦੇ ਖਿਲਾਫ ਕਾਰਵਾਈ ਤੇਜ਼ ਕਰਦੇ ਹੋਏ ਸਰਕਾਰ ਨੇ 2.24 ਲੱਖ ਤੋਂ ਜ਼ਿਆਦਾ ਕੰਪਨੀਆਂ ਦਾ ਨਾਂ ਅਧਿਕਾਰਿਕ ਰਿਕਾਰਡ ਤੋਂ ਹਟਾ ਦਿੱਤਾ ਸੀ।
ਇਸ ਤੋਂ ਇਲਾਵਾ ਇਸ ਗੱਲ ਦੇ ਅੰਕੜੇ ਜੁਟਾਏ ਜਾ ਰਹੇ ਹਨ ਕਿ ਇਨ੍ਹਾਂ ਇਕਾਈਆਂ ਦੀ ਵਰਤੋਂ ਗੈਰ ਕਾਨੂੰਨੀ ਧਨ ਦੇ ਪ੍ਰਵਾਹ ਲਈ ਕੀਤੀ ਗਈ ਹੈ। ਇਸ ਦ੍ਰਿਸ਼ਟੀਕੋਣ ‘ਚ ਚੌਧਰੀ ਨੇ ਕਿਹਾ ਕਿ ਜਾਂਚ ‘ਚ ਇਹ ਸਾਹਮਣੇ ਆਇਆ ਕਿ ਇਨ੍ਹਾਂ 2.24 ਲੱਖ ਕੰਪਨੀਆਂ ‘ਚੋਂ ਤਿੰਨ ਫੀਸਦੀ ਨੇ ਨੋਟਬੰਦੀ ਦੌਰਾਨ ਬੈਂਕ ਖਾਤਿਆਂ ‘ਚ ਕਰੀਬ 6,000 ਤੋਂ 7,000 ਕਰੋੜ ਰੁਪਏ ਜਮ੍ਹਾ ਕਰਵਾਏ ਜਿਸ ਤੋਂ ਬਾਅਦ ਕੱਢਵਾ ਲਏ ਗਏ। ਉਨ੍ਹਾਂ ਕਿਹਾ ਕਿ ਇਹ 2.24 ਲੱਖ ‘ਚ ਤਿੰਨ ਫੀਸਦੀ ਕੰਪਨੀਆਂ ਦਾ ਅੰਕੜਾ ਹੈ। ਅੰਕੜਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਇਹ ਮਾਮਲਾ ਹੋਰ ਵੱਡਾ ਹੋ ਸਕਦਾ ਹੈ।

Install Punjabi Akhbar App

Install
×