ਕੋਰੋਨਾ ਵਾਇਰਸ ਪਾਜਿਟਿਵ ਪਾਏ ਗਏ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੇ 70 ਤੋਂ ਜ਼ਿਆਦਾ ਕੈਦੀ

ਮੁੰਬਈ (ਮਹਾਰਾਸ਼ਟਰ) ਦੀ ਆਰਥਰ ਰੋਡ ਜੇਲ੍ਹ ਦੇ ਘੱਟ ਤੋਂ ਘੱਟ 72 ਕੈਦੀਆਂ ਅਤੇ 7 ਜੇਲ੍ਹ ਅਧਿਕਾਰੀਆਂ ਦਾ ਕੋਰੋਨਾ ਵਾਇਰਸ ਟੇਸਟ ਪਾਜ਼ਿਟਿਵ ਆਇਆ ਹੈ। ਦਰਅਸਲ, ਇੱਕ ਦਿਨ ਪਹਿਲਾਂ ਹੀ ਇੱਕ ਵਿਚਾਰਾਧੀਨ ਕੈਦੀ ਅਤੇ 2 ਜੇਲ੍ਹ ਗਾਰਡਾਂ ਦਾ ਟੇਸਟ ਪਾਜਿਟਿਵ ਆਇਆ ਸੀ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੀ ਆਰਥਰ ਰੋਡ ਜੇਲ੍ਹ ਦੀ ਸਮਰੱਥਾ 800 ਕੈਦੀਆਂ ਲਈ ਹੈ ਜਦੋਂ ਕਿ ਉੱਥੇ ਕਰੀਬ 2600 ਕੈਦੀ ਹਨ।

Install Punjabi Akhbar App

Install
×