ਸਾਰਿਆਂ ਨੂੰ ਮਿਲੇ ਖੇਡਣ ਲਈ ਥਾਂ -ਨਿਊ ਸਾਊਥ ਵੇਲਜ਼ ਸਰਕਾਰ ਦਾ 7 ਮਿਲੀਅਨ ਡਾਲਰਾਂ ਦਾ ਨਿਵੇਸ਼

ਪਲਾਨਿੰਗ ਅਤੇ ਜਨਤਕ ਥਾਵਾਂ ਦੇ ਮੰਤਰੀ ਰੋਬ ਸਟੋਕਸ ਨੇ ਜਾਣਕਾਰੀ ਵਿੱਚ ਦੱਸਿਆ ਹੈ ਕਿ ਰਾਜ ਦੀਆਂ ਸਾਰੀਆਂ ਕਾਂਸਲਾਂ ਨੂੰ 7 ਮਿਲੀਅਨ ਡਾਲਰ ਤੱਕ ਦਾ ਆਪਣਾ ਯੋਗਦਾਨ ਪਾਉਣ ਲਈ ਕਿਹਾ ਹੈ ਤਾਂ ਜੋ ਰਾਜ ਅੰਦਰ ਹਰ ਇੱਕ ਨੂੰ ਖੇਡਣ ਆਦਿ ਦੀ ਸੁਵਿਧਾ ਪ੍ਰਧਾਨ ਕੀਤੀ ਜਾ ਸਕੇ ਅਤੇ ਇਯ ਵਾਸਤੇ ਵਧੀਆ ਖੇਡ ਦੇ ਮੈਦਾਨ ਤਿਆਰ ਕੀਤੇ ਜਾਣ। ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਵੀ 3.65 ਮਿਲੀਅਨ ਡਾਲਰਾਂ ਤੋਂ ਵੀ ਵੱਧ ਦਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਰਾਜ ਸਰਕਾਰ ਦੀ ਸਕੀਮ ‘ਸਭ ਲਈ ਖੇਡ ਦੇ ਮੈਦਾਨ’ ਦੇ ਤੀਸਰੇ ਪੜਾਅ ਦੇ ਤਹਿਤ 15 ਅਜਿਹੇ ਨਵੇਂ ਪ੍ਰਾਜੈਕਟ ਚਾਲੂ ਕੀਤੇ ਜਾਣਗੇ ਅਤੇ 6 ਪਹਿਲਾਂ ਵਾਲਿਆਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਇਸ ਬਾਬਤ ਅਰਜ਼ੀਆਂ ਦੇਣ ਵਾਲੇ 60% ਤੋਂ ਵੀ ਜ਼ਿਆਦਾ ਲੋਕ ਰਿਜਨਲ ਨਿਊ ਸਾਊਥ ਵੇਲਜ਼ ਵਿੱਚੋਂ ਹਨ ਅਤੇ ਸਰਕਾਰ ਜਾਣਦੀ ਹੈ ਕਿ ਕਸਬਿਆਂ ਅਤੇ ਸ਼ਹਿਰਾਂ, ਜਾਂ ਦੂਰ ਦੁਰਾਡੇ ਖੇਤਰਾਂ ਵਿੱਚ ਰਹਿੰਦੇ ਲੋਕਾਂ ਲੋਕਾਂ ਲਈ ਖੇਡ ਦੇ ਮੈਦਾਨ ਕਿੰਨੇ ਜ਼ਰੂਰੀ ਹੁੰਦੇ ਹਨ ਜੋ ਕਿ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਹਰ ਪੱਖੋਂ ਵਿਕਾਸ ਕਰਦੇ ਹਨ।
ਇਸ ਦੇ ਤਹਿਤ ਵਾਲਗੈਟ ਅਤੇ ਯੂਰੋਬੋਡਾਲਾ ਸ਼ਾਇਰ ਕਾਂਸਲਾਂ (ਜੋ ਕਿ ਪਹਿਲਾਂ ਹੀ ਸੋਕੇ ਅਤੇ ਬੁਸ਼ਫਾਇਰ ਦਾ ਸੰਤਾਪ ਝੇਲ ਚੁਕੀਆਂ ਹਨ) ਨੂੰ 511,000 ਡਾਲਰ ਹਰ ਇੱਕ ਨੂੰ, ਬੇਅਸਾਈਡ ਕਾਂਸਲ ਨੂੰ 500,000 ਡਾਲਰ (ਡੇਪਾਨਾ ਰਿਜ਼ਰਵ ਅਤੇ ਟੋਡ ਰਿਜ਼ਰਵ ਲਈ); ਬੈਗਾ ਕਾਂਸਲ ਨੂੰ 300,000 ਡਾਲਰ (ਈਡਨ ਗ੍ਰਾਉਂਡ ਅਤੇ ਸਕੇਟਿੰਗ ਹਾਲ ਲਈ); ਨਿਊਕਾਸਲ ਸ਼ਹਿਰ ਕਾਂਸਲ ਲਈ 300,000 ਡਾਲਰ, ਲੇਕ ਮੈਕੁਆੲਰ ਸਿਟੀ ਕਾਂਸਲ ਨੂੰ 290,000 ਡਾਲਰ; ਕੰਬਰਲੈਂਡ ਸਿਟੀ ਕਾਂਸਲ ਨੂੰ 300,000; ਹਿਲਜ਼ ਸ਼ਾਇਰ ਕਾਂਸਲ ਲਈ 276,631 ਡਾਲਰ, ਆਦਿ ਦੀ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ।
ਹਰ ਇੱਕ ਲਈ ਖੇਡਾਂ ਦੀ ਵਿਵਸਥਾ ਸਕੀਮ ਜੋ ਕਿ 2018 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਦੇ ਪੁਨਰ ਨਿਰਮਾਣ ਤੀਸਰੇ ਗੇੜ ਵਿੱਚ 37 ਪ੍ਰਾਜੈਕਟ ਚਲਾਏ ਜਾ ਚੁਕੇ ਹਨ ਜਿਨ੍ਹਾਂ ਰਾਹੀਂ ਕਿ 71 ਖੇਡਣ ਵਾਲੀਆਂ ਥਾਵਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ ਅਤੇ ਇਸ ਵਾਸਤੇ 8 ਮਿਲੀਅਨ ਦੀਆਂ ਗ੍ਰਾਂਟਾ ਜਾਰੀ ਕੀਤਆਂ ਗਈਆਂ ਸਨ। ਉਕਤ ਪ੍ਰਾਜੈਕਟ ਗ੍ਰੇਟਰ ਸਿਡਨੀ ਵਾਲੇ ਖੇਤਰ ਵਿੱਚ ਚਲ ਰਹੇ 290 ਮਿਲੀਅਨ ਡਾਲਰਾਂ ਦੇ ਪ੍ਰਾਜੈਕਟ ਦਾ ਹੀ ਹਿੱਸਾ ਹਨ ਅਤੇ ਇਸ ਵਿੱਚ ਰਾਜ ਸਰਕਾਰ ਨੇ ਕੁੱਲ 5 ਸਾਲਾਂ ਵਿੱਚ 20 ਮਿਲੀਅਨ ਡਾਲਰਾਂ ਦੇ ਨਿਵੇਸ਼ ਲਈ ਫੰਡ ਰਾਖਵੇਂ ਕੀਤੇ ਹੋਏ ਹਨ।

Install Punjabi Akhbar App

Install
×