ਵੋਮੈਨ ਕੇਅਰ ਟ੍ਰਸਟ ਨਿਊਜ਼ੀਲੈਂਡ ਨੇ ਛੇਵਾਂ ਸੀਨੀਅਰ ਲੇਡੀਜ਼ ਡੇਅ ਮਨਾਇਆ-ਖੂਬ ਰਹੀ ਰੌਣਕ

NZ NEWS 3 Sep-1
ਵੋਮੈਨ ਕੇਅਰ ਟ੍ਰਸਟ ਨਿਊਜ਼ੀਲੈਂਡ ਵੱਲੋਂ ਬੀਤੇ ਸੋਮਵਾਰ ਕੀਵੀ ਇੰਡੀਅਨ ਕਮਿਊਨਿਟੀ ਸੈਂਟਰ ਪਾਪਾਟੋਏਟੋਏ ਵਿਖੇ ਛੇਵਾਂ ‘ਸੀਨੀਅਰ ਲੇਡੀਜ਼ ਡੇਅ’ ਮਨਾਇਆ ਗਿਆ। ਲਗਪਗ 50 ਮਹਿਲਾਵਾਂ ਨੇ ਆਪਣੇ ਘਰਾਂ ਦੇ ਕੰਮਾਂ ਤੋਂ ਵਿਹਲੀਆਂ ਹੋ ਕੇ ਇਸ ਦਿਨ ਨੂੰ ਵੱਖ-ਵੱਖ ਸਰਗਰਮੀਆਂ ਦੇ ਨਾਲ ਖੁਸ਼ੀ ਭਰਿਆ ਦਿਨ ਬਣਾਇਆ। ਸਵੇਰੇ 10.30 ਵਜੇ ਇਕੱਤਰ ਹੋਈਆਂ ਮਹਿਲਾਵਾਂ ਨੇ ਪਹਿਲਾਂ ਗੁਰਬਾਣੀ ਦਾ ਪਾਠ ਕਰਕੇ ਇਸ ਦਿਨ ਦੀ ਸ਼ੁਰੂਆਤ ਕੀਤੀ। ਇਕ ਮਹਿਲਾ ਨੇ ਧਾਰਮਿਕ ਗੀਤ ਸੁਣਾਇਆ। ਮਹਿਲਾਵਾਂ ਨੇ ਸਰੀਰਤ ਤੰਦਰੁਸਤੀ ਲਈ ਕੁਝ ਯੋਗਾ ਅਧਿਆਪਕ ਪਰਮਜੀਤ ਕੌਰ ਦੀ ਅਗਵਾਈ ਵਿਚ ਕੁਝ ਆਸਣ ਕੀਤੇ। ਢੇਲ ਪਰਿਵਾਰ ਵੱਲੋਂ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਹਰੇਕ ਮਹਿਲਾ ਨੇ ਚਾਰ ਗੇੜ ਵਾਲੀ ਇਕ ਖੇਡ ਦੇ ਵਿਚ ਹਿੱਸਾ ਲਿਆ ਅਤੇ ਇਨਾਮ ਜਿੱਤੇ ਅਤੇ ਵੋਮੈਨ ਕੇਅਰ ਟ੍ਰਸਟ ਦੀ ਚੇਅਰਪਰਸਨ ਸ੍ਰੀਮਤੀ ਬਲਜੀਤ ਕੌਰ ਢੇਲ ਨੇ ਇਨਾਮਾਂ ਦੀ ਤਕਸੀਮ ਕੀਤੀ। ਡਾ. ਕਰਮਜੀਤ ਕੌਰ ਹੋਰਾਂ ਸਿਹਤ-ਸੰਭਾਲ ਅਤੇ ਜੋੜਾਂ ਦੇ ਦਰਦ ਤੋਂ ਛੁੱਟਕਾਰਾ ਪਾਉਣ ਲਈ  ਕੁਝ ਨੁਕਤੇ ਦੱਸੇ। ਮੈਡਮ ਸਵਪਨਾ ਨੇ ਘਰਾਂ ਦੇ ਵਿਚ ਜਮ੍ਹਾ ਹੁੰਦੇ ਕੂੜੇ ਕਰਕਟ ਨੂੰ ਘੱਟ ਕਰਨ ਸਬੰਧੀ ਸੁਝਾਅ ਦਿੱਤੇ। ਆਖਿਰ ਦੇ ਵਿਚ ਬਾਰਬਿਕਉ  ਰਾਹੀਂ ਤਿਆਰ ਭੋਜਨ ਦਾ ਅਨੰਦ ਮਾਣਿਆ ਗਿਆ। ਸਾਰੀਆਂ ਮਹਿਲਾਵਾਂ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਕਿ ਉਨ੍ਹਾਂ ਨੂੰ ਇਸ ਦਿਨ ਦੀ ਉਡੀਕ ਰਹਿੰਦੀ ਹੈ ਅਤੇ ਇਸ ਦਿਨ ਕੋਈ ਬੋਰਿੰਗ ਨਹੀਂ ਹੁੰਦੀ, ਕੋਈ ਇਕੱਲਾਪਨ ਨਹੀਂ ਲਗਦਾ ਸਗੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਵੋਮੈਨ ਕੇਅਰ ਟ੍ਰਸਟ ਦਾ ਧੰਨਵਾਦ ਕੀਤਾ।

Install Punjabi Akhbar App

Install
×