ਪੰਜਾਬੀ ਮਾਂ ਬੋਲੀ ਦਿਵਸ ਦੇ ਸਬੰਧ ‘ਚ 6ਵਾਂ ਪੰਜਾਬੀ ਜਾਗ੍ਰਿਤੀ ਮਾਰਚ ਅੱਜ ਜਲੰਧਰ ‘ਚ ਵੱਡੇ ਪੱਧਰ ‘ਤੇ ਕੱਢਿਆ ਜਾ ਰਿਹਾ ਹੈ। ਇਹ ਮਾਰਚ ਲਾਇਲਪੁਰ ਖਾਲਸਾ ਸਕੂਲ, ਨਕੋਦਰ ਚੌਂਕ ਤੋਂ ਸ਼ੁਰੂ ਹੋ ਕੇ ਦੇਸ਼ ਭਗਤ ਯਾਦਗਾਰ ਹਾਲ ਤੱਕ ਕੱਢਿਆ ਜਾ ਰਿਹਾ ਹੈ। ਜਿਸ ‘ਚ ਅਹਿਮ ਸ਼ਖ਼ਸੀਅਤਾਂ, ਕਲਾਕਾਰਾਂ, ਲੋਕਾਂ ਤੇ ਸਕੂਲੀ ਬੱਚੇ ਹਿੱਸਾ ਲੈ ਰਹੇ ਹਨ।
(ਰੌਜ਼ਾਨ ਅਜੀਤ)