6 ਫਰਵਰੀ ਦੇ ਚੱਕਾ ਜਾਮ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਮੀਟਿੰਗਾ ਦਾ ਸਿਲਸਲਾ ਜਾਰੀ

ਰਈਆ -ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਵਿਖੇ ਚਲ ਰਹੇ ਕਿਸਾਨ ਮੋਰਚੇ ਵਿੱਚ ਲੋਕਾਂ ਦੀ ਸ਼ਮੂਲੀਅਤ ਵਧਾਉਣ ਅਤੇ 6 ਫਰਵਰੀ ਦੇ ਚੱਕਾ ਜਾਮ ਦੀਆਂ ਤਿਆਰੀਆਂ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਲਾ ਤੇਜ ਕਰ ਦਿੱਤਾ ਗਿਆ ਹੈ।ਇਸ ਲੜੀ ਤਹਿਤ ਪਿੰਡ ਛੱਜਲਵੱਢੀ ਵਿਖੇ ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕਿਸਾਨਾਂ ਮਜਦੂਰਾਂ ਦੀ ਮੀਟਿੰਗ ਕਰਵਾਈ ਗਈ ਜਿਸ ਵਿੱਚ ਜਰਮਨਜੀਤ ਸਿੰਘ, ਯੁਧਵੀਰ ਸਿੰਘ ਸਰਜਾ, ਕਾ. ਪੂਰਨ ਚੰਦ, ਚੰਨਣ ਸਿੰਘ ਚੰਨਾ, ਦਲਬੀਰ ਸਿੰਘ, ਸਰਜੀਤ ਪਲਵਾ, ਲੱਖਾ ਸਿੰਘ, ਜਸਪਾਲ ਸਿੰਘ, ਸੁਖਚੈਨ ਸਿੰਘ, ਮਹਿੰਦਰ ਸਿੰਘ, ਕੰਵਲਜੀਤ ਸਿੰਘ, ਯੂਥ ਆਗੂ ਜਸਪਾਲ ਸਿੰਘ, ਸੁਖਵਿੰਦਰ ਕੌਰ, ਕੁਲਵੰਤ ਸਿੰਘ ਯੋਧੀ, ਬਾਬਾ ਅਜੀਤ ਸਿੰਘ, ਸਰਵਣ ਸਿੰਘ, ਸੁਖਚੈਨ ਸਿੰਘ ਟਾਂਗਰਾ, ਬਲਬੀਰ ਸਿੰਘ ਟਾਂਗਰਾ, ਰਜੇਸ਼ ਕੁਮਾਰ, ਮਿਲਖਾ ਸਿੰਘ, ਕਾਬਲ ਸਿੰਘ, ਸਰੂਪ ਸਿੰਘ, ਤਰਸੇਮ ਸਿੰਘ, ਸਰਬਜੀਤ ਸਿੰਘ, ਸਤਵੰਤ ਸਿੰਘ ਜਬੋਵਾਲ, ਸ਼ੇਰ ਸਿੰਘ, ਮਿਲਖਾ ਸਿੰਘ ਜਬੋਵਾਲ, ਪਾਲ ਸਿੰਘ, ਮਨਪ੍ਰੀਤ ਸਿੰਘ, ਬਲਰਾਜ ਸਿੰਘ, ਕੁਲਦੀਪ ਸਿੰਘ, ਅਨੁਹਾਰ ਕੌਰ, ਪਲਵਿੰਦਰ ਕੌਰ, ਯੋਧਬੀਰ ਸਿੰਘ, ਬਲਵਿੰਦਰ ਕੌਰ, ਸਰੋਜ ਪਲਵਾ, ਕੇਵਲ ਸਿੰਘ, ਖਜਾਨ ਸਿੰਘ, ਗੁਰਜੀਤ ਸਿੰਘ ਤੇ ਹੋਰ ਕਿਸਾਨ ਮਜਦੂਰ ਸ਼ਾਮਿਲ ਹੋਏ।ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਭਾਜਪਾ ਤੇ ਆਰ.ਐਸ.ਐਸ ਦੇ ਏਜੰਟਾਂ ਦੁਆਰਾ ਮੋਦੀ ਸਰਕਾਰ ਨਾਲ ਮਿਲ ਕੇ ਅੰਦੋਲਨ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਸਖਤ ਨਿੰਦਾ ਕੀਤੀ ਗਈ ਤੇ 6 ਫਰਵਰੀ ਦੇ ਚੱਕਾ ਜਾਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ।

Install Punjabi Akhbar App

Install
×