ਸ਼ਾਬਾਸ਼! ਖਾਲਸਾ ਫਾਊਂਡੇਸ਼ਨ ਨਿਊਜ਼ੀਲੈਂਡ

– ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਉਡਾਣਾ ਦੇ ‘ਚ 6 ਸੈਂਟੀਮੀਟਰ ਧਾਰ ਵਾਲੀ ਕਿਰਪਾਨ ਪਹਿਨਣ ਦਾ ਹੱਕ ਲਿਆ
– ਸੰਗਤ ਨੂੰ ਪਹਿਨ ਕੇ ਜਾਣ ਤੋਂ ਨਹੀਂ ਰੋਕਦਾ ਏਵੀਏਸ਼ਨ ਸਟਾਫ

( ਸ. ਹਰਪ੍ਰੀਤ ਸਿੰਘ ਅਤੇ ਸ. ਹਰਮਨ ਸਿੰਘ 6 ਸੈਂਟੀਮੀਟਰ ਧਾਰ ਵਾਲੀ ਕਿਰਪਾਨ ਵਿਖਾਉਂਦੇ ਹੋਏ)
( ਸ. ਹਰਪ੍ਰੀਤ ਸਿੰਘ ਅਤੇ ਸ. ਹਰਮਨ ਸਿੰਘ 6 ਸੈਂਟੀਮੀਟਰ ਧਾਰ ਵਾਲੀ ਕਿਰਪਾਨ ਵਿਖਾਉਂਦੇ ਹੋਏ)

ਔਕਲੈਂਡ -ਕਹਿੰਦੇ ਨੇ ਕਾਨੂੰਨੀ ਕਿਤਾਬਾਂ ਅਤੇ ਨਿਯਮਾਂ ਦਾ ਅਧਿਐਨ ਕਰਨਾ ਹਰ ਇਕ ਦੇ ਗੇੜ ਵਿਚ ਨਹੀਂ ਆਉਂਦਾ ਪਰ ਜਿਹੜੇ ਬਾਰੀਕੀ ਨਾਲ ਇਸ ਦੀ ਪੜ੍ਹਾਈ ਕਰ ਲੈਂਦੇ ਹਨ ਤਾਂ ਵੱਡੇ-ਵੱਡੇ ਫੈਸਲੇ ਆਪਣੇ ਹੱਕ ਵਿਚ ਕਰ ਜਾਂਦੇ ਹਨ। ਖਾਲਸਾ ਫਾਊਂਡੇਸ਼ਨ ਨਿਊਜ਼ੀਲੈਂਡ ਜੋ ਕਿ ਇਕ ਚੈਰਿਟੀ ਸੰਸਥਾ ਹੈ ਦੇ ਟ੍ਰਸਟੀ ਸ. ਹਰਮਨ ਸਿੰਘ ਅਤੇ ਐਗਜੈਗਟਿਵ ਮੈਂਬਰ ਸ. ਹਰਪ੍ਰੀਤ ਸਿੰਘ ਦੇ ਸ਼ਾਬਾਸ਼ ਹੈ ਜਿਨ੍ਹਾਂ ਨੇ ਹਾਲ ਹੀ ਵਿਚ ਕੈਨੇਡਾ ਦੀ ਇਕ ਖਬਰ ਕਿ ਸਿੱਖਾਂ ਨੂੰ 6 ਸੈਂਟੀਮੀਟਰ ਕਿਰਪਾਨ ਹਵਾਈ ਯਾਤਰਾ ਦੌਰਾਨ ਪਹਿਨਣ ਦਾ ਹੱਕ ਹੈ, ਨੂੰ ਗੰਭੀਰਤਾ ਨਾਲ ਲੈਂਦਿਆਂ ਨਿਊਜ਼ੀਲੈਂਡ ‘ਏਵੀਏਸ਼ਨ ਸਕਿਊਰਿਟੀ ਸਰਵਿਸਜ’ ਨਿਊਜ਼ੀਲੈਂਡ ਦੇ ਨਾਲ ਸੰਪਰਕ ਕੀਤਾ। ਤਿੰਨ ਦਿਨ ਚੱਲਿਆ ਇਲੈਕਟ੍ਰਾਨਿਕ ਵਾਰਤਾਲਾਪ ਅਤੇ ਫਿਰ ਸਿੱਧੀ ਫੋਨ ਉਤੇ ਹੋਈ ਗੱਲਬਾਤ ਐਨਾ ਵਧੀਆ ਨਤੀਜਾ ਦੇ ਗਈ ਕਿ ਸਾਰੇ ਸਿੱਖਾਂ ਦੀ ਚਿਰੋਕਣੀ ਮੰਗ ਪਹਿਲੇ ਹੀ ਉਦਮ ਪੂਰੀ ਹੋਈ ਨਜ਼ਰ ਆਈ। ਜਦੋਂ ਨਿਰਧਾਰਤ ਨਿਯਮਾਂ ਦੇ ਤਹਿਤ ਉਪਰੋਕਤ ਦੋਵੇਂ ਨੌਜਵਾਨ ਨੇ ਬਿਨਾਂ ਕਿਸੇ ਕੰਮ ਤੋਂ ਵਲਿੰਗਟਨ ਦੀ ਹਵਾਈ ਟਿਕਟ ਬੁੱਕ ਕਰਵਾ ਕੇ ਆਪਣੇ ਹੱਕ ਨੂੰ ਪਰਖਣਾ ਚਾਹਿਆ ਤਾਂ ਉਨ੍ਹਾਂ ਦੀ ਖੁਸ਼ੀ ਹੋਰ ਵੀ ਦੁੱਗਣੀ ਹੋ ਗਈ ਜਦੋਂ ਸੰਖੇਪ ਜਿਹੀ ਗੱਲਬਾਤ ਵਿਚ ਸਕਰੀਨਿੰਗ ਸਟਾਫ ਨੇ ਇਹ ਪੁੱਛ ਲਿਆ ਕਿ ਜੇਕਰ ਕਿਰਪਾਨ ਦੀ ਧਾਰ 6 ਸੈਂਟੀਮੀਟਰ ਤੋਂ ਘੱਟ ਹੈ ਤਾਂ  ਤੁਸੀਂ ਬੋਰਡਿੰਗ ਵਾਸਤੇ ਜਾ ਸਕਦੇ ਹੋ। ਇਥੇ ਕੁੱਲ ਦੋਵਾਂ ਨੌਜਵਾਨਾਂ ਨੂੰ ਕੁੱਲ 1-2 ਮਿੰਟ ਦਾ ਸਮਾਂ ਸਿਰਫ ਇਸ ਕਰਕੇ ਲੱਗਿਆ ਕਿ ਸਕਿਊਰਿਟੀ ਅਫਸਰ ਨੇ ਆਪਣੇ ਉਸ ਮੈਨੇਜਰ ਨੂੰ ਸੱਦਿਆ ਜਿਸ ਕੋਲ ਇੰਚੀਟੇਪ ਸੀ ਅਤੇ ਉਸਨੇ ਆ ਕੇ ਕਿਰਪਾਨ ਦਾ ਸਾਈਜ਼ ਚੈਕ ਕੀਤਾ। ਇਸ ਰਸਮੀ ਚੈਕਿੰਗ ਵਿਚ ਹੋਰ ਵੱਡੀ ਗੱਲ ਇਹ ਰਹੀ ਕਿ ਚੈਕਿੰਗ ਦੌਰਾਨ ਕਿਰਪਾਨ ਇਨ੍ਹਾਂ ਨੌਜਵਾਨਾਂ ਨੂੰ ਸਰੀਰ ਤੋਂ ਵੱਖ ਨਹੀਂ ਕਰਨੀ ਪਈ। ਇਹ ਦੋਵੇਂ ਅੰਮ੍ਰਿਤਧਾਰੀ ਸਿੱਖ ਨੌਜਵਾਨ ਕਿਰਪਾਨ ਦੇ ਹੱਕ ਨੂੰ ਪਰਖਣ ਵਾਸਤੇ ਆਪਣਾ ਕੰਮ ਕਾਰ ਛੱਡ ਕੇ ਅੱਜ ਘਰੇਲੂ ਹਵਾਈ ਅੱਡੇ ਉਤੇ ਆਪਣਾ ਹੱਕ ਪਰਖਣ ਵਿਚ ਸਫਲ ਰਹੇ। ਸੋ ਇਨ੍ਹਾਂ ਸਿੱਖ ਨੌਜਵਾਨਾਂ ਨੇ ਨਿਊਜ਼ੀਲੈਂਡ ਵਸਦੇ ਸਾਰੇ ਅੰਮ੍ਰਿਤਧਾਰੀ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਇਸ ਹੱਕ ਦਾ ਇਸਤੇਮਾਲ ਕਰਨ ਕਿਉਂਕਿ ਏਵੀਏਸ਼ਨ ਸਕਿਉਰਿਟੀ ਸਟਾਫ ਇਸ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ ਲਗਾਉਂਦਾ। ਜੇਕਰ ਕਿਸੇ ਨੂੰ ਫਿਰ ਵੀ ਕੋਈ ਮੁਸ਼ਕਿਲ ਆ ਜਾਵੇ ਤਾਂ ਉਹ ਖਾਲਸਾ ਫਾਊਂਡੇਸ਼ਨ (www.khalsafoundation.org.n੍ਰ) ਨਾਲ ਸੰਪਰਕ ਕਰ ਸਕਦਾ ਹੈ ਤਾਂ ਕਿ ਉਸ ਵਿਸ਼ੇ ਉਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਸਕੇ।

ਜੇਕਰ ਏਵੀਏਸ਼ਨ ਸਕਿਉਰਿਟੀ ਸਰਵਿਸ (www.avsec.govt.n੍ਰ) ਦੀ ਵੈਬਸਾਈਟ ਉਤੇ ਜਾ ਕੇ ਵੇਖਿਆ ਜਾਵੇ ਤਾਂ 6 ਸੈਂਟੀਮੀਟਰ ਤੱਕ ਕਿਰਪਾਨ ਜਾਂ ਦੂਜੇ ਸ਼ਬਦਾਂ ਵਿਚ ਚਾਕੂ-ਛੁਰੀ ਆਦਿ ਨੂੰ ਲਿਜਾਇਆ ਜਾ ਸਕਦਾ ਹੈ ਪਰ ਸੁਰੱਖਿਆ ਦੇ ਮੱਦੇਨਜ਼ਰ ਇਸਨੂੰ ਵਸਤਰਾਂ ਦੇ ਹੇਠਾਂ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਚਾਕੂ ਆਦਿ ਦੀ ਕਿਸਮ ਲਈ ਕੁਝ ਨਿਯਮ ਜਰੂਰ ਹਨ। ਇਸ ਤਰ੍ਹਾਂ ਦੇ ਸਾਰੇ ਸੁਝਾਅ ਇਕ ਯੂਨਾਈਟਿਡ ਏਜੰਸੀ ਆਈ. ਸੀ.ਏ.ਓ  (931O – 9nternational 3ivil 1viation Organi੍ਰation) ਵੱਖ-ਵੱਖ ਦੇਸ਼ਾਂ ਦੇ ਏਵੀਏਸ਼ਨ ਸਕਿਉਰਿਟੀ ਸਰਵਿਸ ਮਹਿਕਮੇ ਨੂੰ ਭੇਜਦੀ ਹੈ, ਪਰ ਇਹ ਸੁਝਾਅ ਮੰਨਣਾ ਜਾਂ ਨਾ ਮੰਨਣਾ ਉਨ੍ਹਾਂ ਦੇਸ਼ਾਂ ਦੀ ਮਰਜ਼ੀ ਹੁੰਦੀ ਹੈ। ਇੰਡੀਆ ਤੋਂ ਅੰਤਰਰਾਸ਼ਟਰੀ ਉਡਾਣ ਭਰਨ ਵੇਲੇ 6 ਸੈਂਟੀਮੀਟਰ ਕਿਰਪਾਨ ਪਹਿਨ ਕੇ ਜਾਣ ਦੀ ਅਜੇ ਖੁੱਲ੍ਹ ਨਹੀਂ ਹੈ ਪਰ ਘਰੇਲੂ ਉਡਾਣ ਵਿਚ ਇਹ ਪਾਈ ਜਾ ਸਕਦੀ ਹੈ।

Install Punjabi Akhbar App

Install
×