ਭਾਰਤ ‘ਤੇ ਕੁਲ 68 ਅਰਬ ਡਾਲਰ ਦਾ ਵਿਦੇਸ਼ੀ ਕਰਜ

debtਭਾਰਤ ‘ਤੇ ਇਸ ਸਮੇਂ ਕਰੀਬ 68 ਅਰਬ ਡਾਲਰ (4207 ਅਰਬ ਰੁਪਏ) ਦਾ ਵਿਦੇਸ਼ੀ ਕਰਜ ਹੈ, ਜਿਸ ਦਾ ਬਹੁਤ ਵੱਡਾ ਹਿੱਸਾ ਸਰਕਾਰ ਦੁਆਰਾ ਲਿਆ ਗਿਆ ਕਰਜ ਹੈ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਇਹ ਜਾਣਕਾਰੀ ਪ੍ਰਾਪਤ ਹੋਈ ਹੈ। ਆਰ.ਟੀ.ਆਈ. ਦੇ ਤਹਿਤ ਵਿੱਤ ਮੰਤਰਾਲਾ ਦੇ ਆਰਥਿਕ ਕਾਰਜ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 11 ਦਸੰਬਰ 2014 ਦੀ ਸਥਿਤੀ ਅਨੁਸਾਰ ਭਾਰਤ ‘ਤੇ ਬਕਾਇਆ ਵਿਦੇਸ਼ੀ ਕਰਜ 67,909,173,966 ਡਾਲਰ (4,207,333,245,859 ਰੁਪਏ) ਸੀ। ਵਿੱਤ ਮੰਤਰਾਲਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ‘ਤੇ ਬਕਾਇਆ ਕੁਲ ਵਿਦੇਸ਼ੀ ਕਰਜ ‘ਚ ਸਰਕਾਰੀ ਏਜੰਸੀਆਂ ‘ਤੇ ਬਕਾਇਆ ਵਿਦੇਸ਼ੀ ਕਰਜ (ਬਹੁਪੱਖੀ ਤੇ ਦੁਪੱਖੀ ਕਰਜ) 59,091,790,296 ਡਾਲਰ ਸੀ। ਜਦਕਿ ਗੈਰ ਸਰਕਾਰੀ ਏਜੰਸੀਆਂ ਤੇ ਸੰਗਠਨਾਂ ‘ਤੇ ਬਕਾਇਆ ਕਰਜ 8,817,283,670 ਡਾਲਰ ਸੀ। ਭਾਰਤ ‘ਤੇ ਇਹ ਵਿਦੇਸ਼ੀ ਕਰਜ ਅਮਰੀਕਾ, ਜਰਮਨੀ, ਫਰਾਂਸ, ਜਾਪਾਨ, ਰੂਸ, ਸਵਿਟਜਰਲੈਂਡ, ਏਸ਼ੀਆਈ ਵਿਕਾਸ ਬੈਂਕ, ਓਪੇਕ, ਅੰਤਰਰਾਸ਼ਟਰੀ ਕਿਸਾਨ ਵਿਕਾਸ ਫੰਡ, ਅੰਤਰਰਾਸ਼ਟਰੀ ਵਿਕਾਸ ਸੰਘ, ਅੰਤਰਰਾਸ਼ਟਰੀ ਮੁੜ ਉਸਾਰੀ ਤੇ ਵਿਕਾਸ ਬੈਂਕ ਆਦਿ ਦਾ ਹੈ। ਆਰ.ਟੀ.ਆਈ. ਦੇ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ‘ਤੇ ਬਕਾਇਆ ਕਰਜ ‘ਚ ਬਹੁਪੱਖੀ ਏਜੰਸੀਆਂ ਤੇ ਸੰਗਠਨਾਂ ਤੋਂ ਪ੍ਰਾਪਤ ਕਰਜ 43,789,244,605 ਡਾਲਰ (2,713,533,383,998 ਰੁਪਏ) ਤੇ ਦੁਪੱਖੀ ਆਧਾਰ ‘ਤੇ ਲਿਆ ਗਿਆ ਕਰਜ 15,292,54690 ਡਾਲਰ ਸੀ।

Welcome to Punjabi Akhbar

Install Punjabi Akhbar
×
Enable Notifications    OK No thanks