ਪ੍ਰਧਾਨ ਮੰਤਰੀ ਵੱਲੋਂ ਐਲਾਨੀ ਗਈ 688 ਮਿਲੀਅਨ ਡਾਲਰ ਦੀ ਸਕੀਮ ਦੇ ਪ੍ਰਤੀਕਰਮ ਆਉਣੇ ਸ਼ੁਰੂ

(ਐਸ.ਬੀ.ਐਸ.) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੱਲੋਂ ਹਾਲ ਵਿੱਚ ਹੀ ਐਲਾਨੀ ਗਈ 688 ਮਿਲੀਅਨ ਡਾਲਰ ਦੀ ਸਕੀਮ (ਹੋਮ ਬਿਲਡਰ ਸਕੀਮ) ਦੇ ਆਮ ਲੋਕਾਂ ਵੱਲੋਂ ਪ੍ਰਤੀਕਰਮ ਆਉਣੇ ਸ਼ੁਰੂ ਹੋ ਚੁਕੇ ਹਨ। ਆਮ ਜਨਤਾ ਦਾ ਵਿਚਾਰ ਹੈ ਕਿ ਉਨਾ੍ਹਂ ਲਈ ਤਾਂ ਇਸ ਸਕੀਮ ਦੇ ਤਹਿਤ ਕੁੱਝ ਹੈ ਹੀ ਨਹੀਂ ਅਤੇ ਜੇ ਕੁੱਝ ਹੈ ਵੀ ਤਾਂ ਉਹ ਬਹੁਤ ਹੀ ਥੋੜ੍ਹਾ ਹੈ। ਆਮ ਜਨਤਾ ਦਾ ਮੰਨਦਾ ਹੈ ਕਿ ਇਹ ਸਕੀਮ ਜ਼ਿਆਦਾ ਆਮਦਨ ਵਾਲਿਆਂ ਲਈ ਹੀ ਹੈ ਅਤੇ ਉਹ ਲੋਕ ਜਿਨ੍ਹਾਂ ਦੀ ਆਮਦਨ ਘੱਟ ਹੈ ਜਾਂ ਉਹ ਕਿਰਾਏ ਦੇ ਮਕਾਨਾਂ ਵਿੱਚ ਜੀਵਨ ਬਸ਼ਰ ਕਰ ਰਹੇ ਹਨ -ਉਨ੍ਹਾਂ ਨੂੰ ਤਾਂ ਇਸ ਦਾ ਕੋਈ ਲਾਭ ਹੈ ਹੀ ਨਹੀਂ। ਐਂਗਲੀਕੇਅਰ ਅਤੇ ਆਸਟ੍ਰੇਲੀਅਨ ਕਾਂਸਲ ਆਫ ਸੋਸ਼ਲ ਸਰਵਿਸ ਦੋਹੇਂ ਅਦਾਰੇ ਹੀ ਇਸ ਵਿੱਚ ਖਾਮੀਆਂ ਕੱਢ ਰਹੇ ਹਨ। ਆਸਟ੍ਰੇਲੀਅਨ ਕਾਂਸਲ ਆਫ ਸੋਸ਼ਲ ਸਰਵਿਸ ਦੇ ਮੁੱਖ ਕਾਰਜਕਾਰੀ ਕਸੈਂਡਰਾ ਗੋਲਡੀ ਦਾ ਮੰਨਣਾ ਹੈ ਕਿ ਸਰਕਾਰ ਨੂੰ ਅਜਿਹੀਆਂ ਸਕੀਮਾਂ ਲਿਆਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਕਿ ਗਰੀਬਾਂ ਅਤੇ ਘੱਟ ਆਮਦਨ ਵਾਲਿਆਂ ਨੂੰ ਰਹਿਣ ਲਈ ਛੱਤ ਮਿਲੇ ਅਤੇ ਇਸ ਲਈ ਸਰਕਾਰ ਨੂੰ ਸਮਾਜਿਕ ਹਾਊਸਿੰਗ ਪ੍ਰੋਗਰਾਮਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਪਰੰਤੂ ਸਰਕਾਰ ਦਾ ਮੰਨਣਾ ਹੈ ਕਿ ਇਸ ਸਕੀਮ ਨਾਲ 140,000 ਸਿੱਧੀਆਂ ਕੰਸਟਰਕਸ਼ਨ ਕਿਰਿਆਵਾਂ ਨੂੰ ਫਾਇਦਾ ਹੋਵੇਗਾ ਅਤੇ ਇੱਕ ਮਿਲੀਅਨ ਤੋਂ ਵੀ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜਿਨ੍ਹਾਂ ਵਿੱਚ ਕਿ ਮਜ਼ਦੂਰ, ਨਕਸ਼ਾ ਨਵੀਸ, ਮਟੀਰੀਅਲ ਬਣਾਉਣ ਅਤੇ ਸਪਲਾਈ ਕਰਨ ਵਾਲੇ, ਅਤੇ ਇੰਜਨੀਅਰ ਵੀ ਸ਼ਾਮਿਲ ਹਨ। ਵਿਰੋਧੀ ਧਿਰ ਦੇ ਨੇਤਾ ਐਨਥਨੀ ਐਲਬਨੀਜ਼ ਨੇ ਵੀ ਇਸ ਨੂੰ ਸਹੀ ਨਹੀਂ ਮੰਨਿਆ ਹੈ ਅਤੇ ਕਿਹਾ ਹੈ ਕਿ ਸਰਕਾਰ ਗਰੀਬਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ।

Install Punjabi Akhbar App

Install
×