ਇੰਡੋ- ਅਮਰੀਕਨ ਸ਼ੋਸਲ ਵੇਲਫੇਅਰ ਸੁਸਾਇਟੀ ਨੇ ਭੁਲੱਥ ਵਿਖੇਂ ਫ੍ਰੀ ਡਾਇਲਸਿਸ ਲਈ ਸੰਸਥਾ ਨੂੰ 6,50,000 ਹਜ਼ਾਰ ਰੁਪਏ ਦੀ ਰਾਸ਼ੀ ਦਾਨ

ਭੁਲੱਥ —ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋ ਗੁਰੂ ਨਾਨਕ ਦੇਵ ਜੀ ਫਰੀ ਡਾਇਲਸਿਸ ਸੈਟਰ ਜੋ ਕਿ  ਸਰਕਾਰੀ ਹਸਪਤਾਲ ਭੁਲੱਥ ਵਿੱਚ ਖੁੱਲਣ ਚੁੱਕਾ  ਹੈ ਜਿਸ ਵਿਚ ਤਕਰੀਬਨ ਛੇ ਡਾਇਲਸਿਸ ਮਸ਼ੀਨਾਂ ਲੋੜਵੰਦ ਮਰੀਜਾ ਦੀ ਫ੍ਰੀ ਡਾਇਲਸਿਸ ਕਰਨ ਲਈ ਲਗਾਈਆਂ ਜਾਣੀਆ ਹਨ ਤਿੰਨ ਡਾਇਲਸਿਸ ਮਸ਼ੀਨਾ ਲੱਗ ਗਈਆ ਹਨ  ।ਇਸ ਕਾਰਜ ਲਈ ਐਨ ਆਰ ਆਈ ਵੀਰਾ ਦਾ ਵੀ ਬਹੁਤ ਸਹਿਯੋਗ ਮਿਲਿਆ। ਇਸ ਤਰਾ ਹੀ ਅੱਜ ਇੰਡੋ ਅਮਰੀਕਨ ਸੋਸ਼ਲ ਵੈੱਲਫੇਅਰ ਸੁਸਾਇਟੀ ਜੋ ਕਿ ਹਰ ਸਾਲ ਭੁਲੱਥ ਵਿਚ ਇਕ ਬਹੁਤ ਵੱਡਾ ਸਮਾਗਮ ਕਰਕੇ ਲੋੜਵੰਦ ਲੜਕੀਆ ਦੇ ਵਿਆਹ ਕਰਦੀ ਹੈ। ਕਰੋਨਾ ਕਾਲ ਵਿਚ ਵੀ ਸੁਸਾਇਟੀ ਵੱਲੋ ਵੱਖ ਵੱਖ ਤਰੀਕੇ ਨਾਲ ਲੋੜਵੰਦਾਂ  ਦੀ ਮਦਦ ਕੀਤੀ ਗਈ ।

ਕਿਸਾਨ ਅੰਦੋਲਨ ਵਿੱਚ ਵੀ ਵਧ ਚੜ ਕੇ ਯੋਗਦਾਨ ਪਾਇਆ ਗਿਆ।ਉੱਥੇ ਹੀ ਅੱਜ ਇਸ  ਸੁਸਾਇਟੀ ਦੇ ਕਰਤਾ ਧਰਤਾ ਕੰਵਲਜੀਤ ਮੰਨਣ ਜੋ ਕਿ ਇੰਡੀਆ ਵਿਚ ਸੁਸਾਇਟੀ ਦੀ ਅਗਵਾਈ ਕਰਦੇ ਹਨ , ਪ੍ਰਧਾਨ ਸ ਹਿੰਮਤ ਸਿੰਘ, ਚੀਫ ਪੈਟਰਨ ਸ੍ਰੀ ਅਸ਼ੋਕ ਸਰਮਾ, ਚੇਅਰਮੈਨ ਸ ਗੁਰਮੀਤ ਸਿੰਘ, ਉਪ ਪ੍ਰਧਾਨ  ਸ ਸੁਰਿੰਦਰ ਸਿੰਘ ਗਿਲਜੀਆ, ਉਪ ਪ੍ਰਧਾਨ ਸ ਜਰਨੈਲ ਸਿੰਘ ਸੰਧੂ,ਮੁੱਖ ਸਲਾਹਕਾਰ ਸ ਰਘਬੀਰ ਸਿੰਘ ਸੁਭਾਨਪੁਰ, ਅਤੇ ਹੋਰ ਵੀ ਕਮੇਟੀ ਮੈਂਬਰ  ਵਲੋ ਗੁਰੂ ਨਾਨਕ ਦੇਵ ਡਾਇਲਸਜ ਯੂਨਿਟ ਲਈ ਇੱਕ ਮਸ਼ੀਨ ਦੇ ਪੈਸੇ ਸਾਡੇ ਛੇ ਲੱਖ ਰੁਪਏ(650000) ਭੁਲੱਥ ਦੇ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਲੋੜਵੰਦ ਪਰਿਵਾਰਾ ਦੀਆ 13 ਲੜਕੀਆ ਦੇ ਵਿਆਹ ਮੌਕੇ ਦਿਤੇ। ।ਬਾਬਾ  ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ  ਸੋਸਾਇਟੀ ਨੂੰ ਇਹ ਸਹਿਯੋਗ ਦੇਣ ਲਈ ਕਮੇਟੀ ਮੈਂਬਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਇੰਡੋ-ਅਮੈਰੀਕਨ ਸ਼ੋਸ਼ਲ ਵੈਲਫੇਅਰ ਸੋਸਾਇਟੀ ਦਾ  ਤਹਿ ਦਿਲੋ ਧੰਨਵਾਦ ਕੀਤਾ।

Install Punjabi Akhbar App

Install
×