ਕੈਲੀਫੋਰਨੀਆਂ ਦੇ ਸ਼ਹਿਰ ਟਰੇਸੀ ਦੇ ਇਕ ਪਾਰਕ ਚ’ ਸੈਰ ਕਰਦੇ ਇਕ ਸਿੱਖ ਬਜ਼ੁਰਗ  ਦਾ ਚਾਕੂ ਮਾਰ ਕੇ ਕਤਲ 

FullSizeRender (2)

ਨਿਊਯਾਰਕ/ ਟਰੇਸੀ 27 ਅਗਸਤ — ਬੀਤੀੰ ਰਾਤ ਅਮਰੀਕਾ ਦੇ  ਕੈਲੀਫੋਰਨੀਆ ਸੂਬੇ ਚ’ ਰਾਤ ਦੇ  9 ਕੁ ਵਜੇ ਦੇ ਕਰੀਬ ਇਕ ਪੰਜਾਬੀ ਮੂਲ ਦੇ ਸਿੱਖ ਬਜ਼ੁਰਗ ਪਰਮਜੀਤ  ਸਿੰਘ (64) ਟਰੇਸੀ ਦੇ ਪਾਰਕ  ਵਿੱਚ ਹਰ ਰੋਜ ਦੀ ਤਰਾਂ ਉਹ  ਵਾਕ ਕਰ ਰਿਹਾ ਸੀ ਕਿ ਕਿਸੇ ਨੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ..! ਸਵ. ਪ੍ਰੀਤਮ ਸਿੰਘ 2016 ਵਿੱਚ ਪੰਜਾਬ ਤੋਂ ਅਮਰੀਕਾ ਆ ਕੇ ਵੱਸਿਆ ਸੀ। ਉਹ ਆਪਣੇ ਪਿੱਛੇ ਦੋ ਬੱਚੇ ਤੇ ਤਿੰਨ ਪੋਤੇ ਪੋਤੀਆਂ ਛੱਡ ਗਿਆ।ਪੁਲਿਸ ਨੇ ਲੱਗੇ ਸੀ. ਸੀ. ਟੀ.ਵੀ ਕੈਮਰਿਆਂ ਦੀ ਜਾਂਚ ਤੋਂ ਪਤਾ ਲਗਾਇਆ ਹੈ ਕਿ ਜਿਸ ਪਾਸੇ ਵੱਲ ਪ੍ਰੀਤਮ ਸਿੰਘ ਵਾਕ ਕਰ ਰਿਹਾ ਸੀ ਉਸ ਪਾਸੇ ਵੱਲ ਨੂੰ ਇੱਕ ਗੋਰਾ ਭੱਜਿਆ ਜਾਂਦਾ ਦਿੱਸਿਆ ਹੈ। ਪੁਲਿਸ ਇਸ ਕਤਲ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਸਮੂੰਹ ਭਾਈਚਾਰਾ ਇਸ ਨੂੰ ਨਸ਼ਲੀ ਵਿਤਕਰੇ  ਵਜੋਂ ਵੇਖ ਰਹੇ ਨੇ, ਇਸ ਘਟਨਾ ਕਰਕੇ ਟਰੇਸੀ ਏਰੀਏ ਦਾ ਪੰਜਾਬੀ ਭਾਈਚਾਰਾ ਡੂੰਘੇ ਸਦਮੇਂ ਵਿੱਚ ਹੈ। ਲੋਕਾਂ ਦਾ ਕਹਿਣਾ ਹੈ ਕਿ ਸਵ. ਪਰਮਜੀਤ  ਸਿੰਘ ਬਹੁਤ ਨਿੱਘੇ ਸੁਭਾਅ  ਵਾਲਾ ਨੇਕ ਇਨਸਾਨ ਸੀ। ਸਥਾਨਕ ਪੁਲਿਸ ਕਾਤਲ ਦੀ ਭਾਲ ਚ’ ਜੁੱਟੀ ਹੋਈ ਹੈ।

Install Punjabi Akhbar App

Install
×