ਸ੍ਰੀ ਗੁਰੂ ਰਵਿਦਾਸ ਜੀ ਦਾ 641 ਵਾਂ ਗੁਰਪੁਰਬ ਮਨਾਇਆ

image3

ਫਰਿਜ਼ਨੋ, ਕੈਲੀਫੋਰਨੀਆਂ – ਬੀਤੇ ਦਿਨ ਸਮੁੱਚੇ ਭਾਰਤ ਦੀ ਸੰਸਕ੍ਰਿਤੀ ਅੰਦਰ ਮਿਹਨਤੀਆਂ ਦੇ ਮਸੀਹਾਂ ਅਤੇ ਗੁਲਾਮ ਸਾਮਰਾਜ ਵਿਰੁੱਧ ਆਵਾਜ਼ ਉਠਾਉਣ ਵਾਲੇ ਕ੍ਰਾਤੀਕਾਰੀ ਸ੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ 641 ਵਾਂ ਗੁਰਪੁਰਬ ਸ੍ਰੀ ਗੁਰੂ ਰਵਿਦਾਸ ਟੈਂਪਲ, ਚੈਰੀ ਐਵਨਿਉ, ਫਰਿਜ਼ਨੋ ਵਿਖੇ ਮਨਾਇਆ ਗਿਆ। ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰੂਹਾਨੀ ਗੁਰਮਤਿ ਵਿਚਾਰਾ ਹੋਈਆ ਅਤੇ ਕੀਰਤਨ ਦੀਵਾਨ ਸਜੇ। ਿਜਸ ਿਵੱਚ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਰਾਮ ਸਿੰਘ ਜੀ ਅਤੇ ਕੀਰਤਨੀ ਜੱਥੇ ਤੋਂ ਿੲਲਾਵਾ ਬਹੁਤ ਸਾਰੇ ਕੀਰਤਨੀ ਜੱਥਿਆਂ ਨੇ ਗੁਰਮਤਿ ਿਵਚਾਰਾ ਅਤੇ ਕੀਰਤਨ ਰਾਹੀਂ ਹਾਜ਼ਰੀ ਭਰੀ।  ਇਸ ਸਮਾਗਮ ਵਿੱਚ ਪ੍ਰਸਿੱਧ ਢਾਡੀ ਗੁਰਨਾਮ ਸਿੰਘ ਭੰਡਾਲ ਸਾਥੀਆਂ ਨੇ ਢਾਡੀ ਵਾਰਾ ਰਾਹੀ ਗੁਰੂ ਜੀ ਦੀ ਮਹਿਮਾ ਅਤੇ ਇਤਿਹਾਸ ਸਰਵਨ ਕਰਵਾਇਆ।

image1 (2)

ਰਾਜ ਬਰਾੜ ਯਮਲਾ ਨੇ ਗੁਰੂ ਦੇ ਜਸ਼ ਿਵੱਚ ਗੀਤ ਗਾਏ।  ਜਦ ਕਿ ਵਿਸ਼ੇਸ਼ ਤੌਰ ਬੱਚਿਆ ਦੇ ਕੀਰਤਨ ਗਰੁੱਪਾ ਵਿੱਚ ਇੰਦਰਜੀਤ ਸਿੰਘ ਅਤੇ ਅਮਨਜੋਤ ਸਿੰਘ ਤੋਂ ਇਲਾਵਾ ਹੋਰ ਬੱਚਿਆ ਨੇ ਕੀਰਤਨ ਦੀ ਹਾਜ਼ਰੀ ਭਰੀ। ਇਸ ਸਮਾਗਮ ਦੌਰਾਨ ਸਮੁੱਚੇ ਅਮਰੀਕਾ ਤੋਂ ਪਹੁੰਚੇ ਵੱਖ-ਵੱਖ ਗੁਰੂਘਰਾਂ ਦੇ ਪ੍ਰਤੀਨਿਧੀਆਂ ਨੇ ਸਟੇਜ਼ ਤੋਂ ਧਾਰਮਿਕ ਸਾਂਝੀਵਾਲਤਾ ਦਾ ਸੁਨੇਹਾ ਿਦੰਦੇ ਹੋਏ ਿਵਚਾਰਾ ਦੀ ਸਾਂਝ ਪਾਈ।

image1 (3)

ਗੁਰੂਘਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਬਾਹਰਲੇ ਗੁਰੂਘਰਾਂ ਤੋਂ ਆਏ ਬੁਲਾਰੇ ਅਤੇ ਸਥਾਨਿਕ ਸੇਵਾਦਾਰਾਂ ਨੂੰ ਧਾਰਮਿਕ ਅਤੇ ਭਾਈਚਾਰਕ ਸੇਵਾਵਾ ਬਦਲੇ ਸਨਮਾਨਿਤ ਕੀਤਾ ਗਿਆ। ਸਟੇਜ਼ ਸੰਚਾਲਕ ਦੀ ਸੇਵਾ ਭਾਈ ਅਮਰਜੀਤ ਸਿੰਘ ਦਰੌਚ ਨੇ ਨਿਭਾਈ। ਗੁਰੂ ਦੀ ਮਹਿਮਾ ਦੇ ਨਾਲ-ਨਾਲ ਤਿੰਨੇ ਦਿਨ ਸਾਮ ਦੇ ਦੀਵਾਨ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ। ਗੁਰੂਘਰ ਵਿੱਚ ਲੱਗੇ ਵੱਖ-ਵੱਖ ਸਟਾਲ ਅਤੇ ਦੁਕਾਨਾਂ ਮੇਲੇ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ। ਿੲਸ ਸਮੇਂ ਪ੍ਰਬੰਧਕਾਂ ਅਤੇ ਸੰਗਤ ਨੇ ਗੁਰੂਘਰ ਅੰਦਰ ਿੲਤਿਹਾਸਕ ਲਾਇਬ੍ਰੇਰੀ ਦੀ ਸਥਾਪਨਾ ‘ਤੇ ਵੀ ਖ਼ੁਸ਼ੀ ਪ੍ਰਗਟਾਈ ਤਾਂ ਜੋ ਨਵੀਂ ਪੀੜੀ ਦੇ ਬੱਚੇ ਅਤੇ ਹੋਰ ਸੰਗਤ ਿੲਨ੍ਹਾਂ ਪੁਸਤਕਾ ਰਾਹੀਂ ਿਗਆਨ ਪ੍ਰਾਪਤ ਕਰ ਸਕੇ।

image2 (1)

ਗੁਰੂਘਰ ਿਵੱਚ ਸੰਗਤਾਂ ਦੀ ਸਹੂਲਤ ਲਈ ਫਰੀ ਮੈਡੀਕਲ ਚੈੱਕਅੱਪ ਕੈਂਪ ਵੀ ਲਾਇਆ ਿਗਆ ਸੀ।  ਇਸ ਸਮਾਗਮ ਦੀ ਹਮੇਸਾ ਵਾਂਗ ਇਹ ਵਿਸ਼ੇਸ਼ ਮਹਾਨਤਾ ਰਹੀ ਕਿ ਜਾਤ-ਪਾਤ ਦੇ ਵਿਤਕਰੇ ਤੋਂ ਉਪਰ ਉੱਠ ਕੇ ਸਮੁੱਚੇ ਪੰਜਾਬੀ ਭਾਈਚਾਰੇ ਨੇ ਬਹੁ ਿਗਣਤੀ ਿਵੱਚ ਹਾਜ਼ਰੀਆਂ ਭਰਦੇ ਹੋਏ ਬਹੁਤ ਹੀ ਸਰਧਾ ਅਤੇ ਸਦਭਾਵਨਾ ਨਾਲ ਮਨਾਇਆ ਿਗਆ।

Install Punjabi Akhbar App

Install
×